ਨਿਊਜੀਲੈਂਡ ਚ ਗਰੁੱਪ 3 ਦੇ ਬਜੁਰਗਾਂ ਨੂੰ ਹਲੇ ਅਗਸਤ ਤਕ ਵੈਕਸੀਨ ਲਗਵਾਉਣ ਦੀ ਉਡੀਕ ਕਰਨੀ ਪੈ ਸਕਦੀ ਹੈ। ਮਨਿਸਟਰੀ ਆਫ ਹੈਲਥ ਦਾ ਕਹਿਣਾ ਹੈ ਕਿ ਇਸ ਗਰੁੱਪ ‘ਚ ਮੌਜੂਦ ਸਾਰੇ ਹੀ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲੇਗੀ ਪਰ ਜੁਲਾਈ ਅੰਤ ਤਕ ਉਹ ਵੈਕਸੀਨ ਲਈ ਬੁਕਿੰਗ ਨਹੀਂ ਕਰਵਾ ਸਕਣਗੇ। ਹੁਣ ਅਗਸਤ ਵਿੱਚ ਹੀ ਉਨ੍ਹਾਂ ਦਾ ਟੀਕਾਕਰਨ ਸੰਭਵ ਹੋ ਸਕੇਗਾ।
ਅਜਿਹੇ ‘ਚ ਕਈ ਬਜੁਰਗਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਅਣਦੇਖਿਆ ਕਰ ਰਹੀ ਹੈ ਤੇ ਸਰਕਾਰ ਉਨ੍ਹਾਂ ਦੇ ਹਿੱਤ ‘ਚ ਫੈਸਲਾ ਨਹੀ ਲੈ ਰਹੀ।