Home » ਨਿਊਜ਼ੀਲੈਂਡ ਚ ਲੌਂਗ ਵੀਕੈਂਡ ਦੌਰਾਨ ਸੜਕਾਂ ਤੇ ਲੱਗਾ ਭਾਰੀ ਜਾਮ
New Zealand Local News • NewZealand

ਨਿਊਜ਼ੀਲੈਂਡ ਚ ਲੌਂਗ ਵੀਕੈਂਡ ਦੌਰਾਨ ਸੜਕਾਂ ਤੇ ਲੱਗਾ ਭਾਰੀ ਜਾਮ

Spread the news

ਅੱਜ ਸ਼ਾਮ ਤੋਂ ਸ਼ੁਰੂ ਹੋਣ ਲੌਂਗ ਵੀਕੈਂਡ ਦੇ ਚਲਦਿਆਂ ਆਕਲੈਂਡ, ਕਪੀਟੀ ਤੇ ਐਸ਼ਬਰਟਨ ਵਿੱਚ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਕੇ ਕਾਰ ਚਾਲਕਾਂ ਨੂੰ ਕੁਝ ਮਿੰਟਾਂ ਤੋਂ ਲੈ ਕੇ ਘੰਟਿਆਂ ਬੱਧੀ ਦੇਰੀ ਝੱਲਣੀ ਪੈ ਸਕਦੀ ਹੈ। ਇਸ ਦੇ ਬਾਵਜੂਦ ਕਾਰ ਚਾਲਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਅੱਜ ਸਵੇਰੇ ਐਸ਼ਬਰਟਨ ਵਿੱਚ ਵਾਪਰੀ ਸੜਕੀ ਦੁਰਘਟਨਾ ਵਰਗੀ ਕੋਈ ਹੋਰ ਘਟਨਾ ਨਾ ਵਾਪਰੇ।
ਦਸ ਦੇਈਏ ਕਿ ਇਸ ਦੁਰਘਟਨਾ ਵਿੱਚ ਇੱਕ ਵੈਨ ਚ ਘੁੰਮਣ ਗਏ 4 ਜਣਿਆਂ ਦੀ ਮੌਤ ਤੇ ਕਈਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ।
ਜਿਕਰਯੋਗ ਹੈ ਕਿ ਕੈਂਟਰਬਰੀ ਚ ਕਾਰ ਚਾਲਕਾਂ ਨੂੰ 90 ਮਿੰਟ ਦੀ ਦੇਰੀ ਝੱਲਣੀ ਪੈ ਰਹੀ ਹੈ ਤੇ ਟ੍ਰੈਫਿਕ ਦੇ 5 ਕਿਲੋਮੀਟਰ ਤਕ ਜਾਮ ਦੇਖਣ ਨੂੰ ਮਿਲ ਰਿਹਾ ਹੈ।