
ਲੇਬਰ ਪਾਰਟੀ ਵੱਲੋਂ ਆਕਲੈਂਡ ‘ਚ 30 ਜੁਲਾਈ ਨੂੰ ਹੋਣ ਵਾਲੀ Business ਕਾਨਫਰੰਸ ਦੀ ਟਿਕਟ 1975 ਰੱਖੀ ਗਈ ਹੈ। ਇਸ ਟਿਕਟ ਨੂੰ ਖ੍ਰੀਦਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਮੇਤ ਵਿੱਤ ਮੰਤਰੀ ਤੇ ਹੋਰ ਨੇਤਾਵਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ GST ਪਾ ਕੇ ਇਹ ਇਹ ਟਿਕਟ 2064 ਡਾਲਰ ਦੀ ਪਵੇਗੀ। ਜਿਸ ਵਿੱਚ ਚਾਹ ਨਾਸ਼ਤਾ ਤੇ ਦੁਪਹਿਰ ਦਾ ਲੰਚ ਵੀ ਕਰਵਾਇਆ ਜਾਵੇਗਾ। ਟਿਕਟ ਦਾ ਰੇਟ ਏਨਾ ਜ਼ਿਆਦਾ ਰੱਖਣ ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਤੇ ਲੇਬਰ ਪਾਰਟੀ ‘ਤੇ ਤਿੱਖੇ ਤੰਜ ਕਸੇ ਹਨ। ਐਕਟ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਏਨੇ ਪੈਸੇ ਖ਼ਰਚ ਕਰਕੇ ਕਾਰੋਬਾਰੀਆਂ ਨੂੰ ਜੈਸਿੰਡਾ ਆਰਡਨ ਤੋਂ ਇਕ ਡਾਲਰ ਦਾ ਵੀ ਕੁੱਝ ਨਹੀਂ ਸਿੱਖਣ ਨੂੰ ਨਹੀਂ ਮਿਲੇਗਾ। ਉਥੇ ਹੀ ਮੁੱਖ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਦੱਸਣ ਵਾਲੀ ਲੇਬਰ ਪਾਰਟੀ ਹੁਣ ਅਮੀਰ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ। ਆਮ ਕਾਰੋਬਾਰੀ ਤਾਂ ਏਨੇ ਪੈਸੇ ਖਰਚ ਕਰਕੇ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਜਾ ਸਕਦਾ।