
ਆਕਲੈਂਡ ‘ਚ ਰਹਿਣ ਵਾਲੇ 65 ਸਾਲ ਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮਹੀਨੇ ਦੇ ਅੰਤ ਵਿੱਚ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧ ਦੇ ਵਿੱਚ ਸ਼ੁਕਰਵਾਰ ਤੋਂ Appointment ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ ਆਕਲੈਂਡ ‘ਚ 65 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਦੀ ਗਿਣਤੀ ਡੇਢ ਲੱਖ ਤੋਂ ਉਪਰ ਦੱਸੀ ਜਾ ਰਹੀ ਹੈ। ਜਿਸਨੂੰ ਦੇਖਦੇ ਹੋਏ ਹੈਲਥ ਵਿਭਾਗ ਵੱਲੋਂ 4 ਨਵੇਂ ਵੈਕਸੀਨੈਸ਼ਨ ਸੈਂਟਰ ਟਾਕਾਨੀਨੀ, ਪੁੱਕੀਕੁਈ, ਟਾਮਾਕੀ, ਤੇ ਐਲਬੀਨ ‘ਚ ਬਣਾਏ ਗਏ ਹਨ। ਬਜੁਰਗਾਂ ਦੀ ਸਿਹਤ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਸੈਂਟਰਾਂ ਦੇ ਪ੍ਰਬੰਧ ਵੀ ਕਾਫੀ ਕੀਤੇ ਜਾਣਗੇ ਤਾਂ ਜੋ ਨਾਂ ਤਾਂ ਉਨ੍ਹਾਂ ਨੂੰ ਜਿਆਦਾ ਉਡੀਕ ਕਰਨੀ ਪਵੇ ਤੇ ਨਾਂ ਹੀ ਉਨ੍ਹਾਂ ਨੂੰ ਕੋਈ ਹੋਰ ਦਿਕਤ ਦਾ ਸਾਹਮਣਾ ਕਰਨਾ ਪਵੇ। ਦਸਦੇਈਏ ਕਿ ਇਸ ਵੇਲੇ ਆਕਲੈਂਡ ‘ਚ ਅੱਠ ਵੈਕਸੀਨੇਸ਼ਨ Group 3 ਦੀ ਸ਼ੁਰੂਆਤ ਇਸ ਮਹੀਨੇ ਦੇ ਅੰਤ ‘ਚ ਕੀਤੀ ਜਾ ਰਹੀ ਹੈ। ਆਕਲੈਂਡ ‘ਚ ਹੁਣ ਤੱਕ 3 ਲੱਖ ਕੋਵਿਡ ਡੋਜ਼ ਲੋਕਾਂ ਨੂੰ ਲਗਾਈ ਜਾ ਚੁੱਕੀ ਹੈ।