
ਸਾਡੇ ਦੇਸ਼ ‘ਚ ਰਹਿ ਕੇ ਪੰਜਾਬੀ ਹਰ ਖੇਤਰ ‘ਚ ਤਾਂ ਮੱਲ੍ਹਾ ਮਾਰ ਹੀ ਰਹੇ ਹਨ ਉਥੇ ਹੀ ਵਿਦੇਸ਼ਾਂ ‘ਚ ਵੀ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਦੀ ਅਤੇ ਪੰਜਾਬੀਅਤ ਦੀ ਵੀ ਖੂਬੇ ਬੱਲੇ ਬੱਲੇ ਕਰਵਾਈ ਹੋਈ ਹੈ। ਇਸ ਤਰ੍ਹਾਂ ਹੀ ਨਿਊਜ਼ੀਲੈਂਡ ਦੀ ਧਰਤੀ ਤੇ ਵੀ ਪੰਜਾਬੀਆਂ ਨੇ ਅਨੋਖੀ ਪਹਿਲ ਕੀਤੀ ਹੈ । ਇਥੋਂ ਦੇ ਪੰਜਾਬੀ ਮਲਟੀ ਮੀਡੀਆ ਟਰੱਸਟ ਵੱਲੋਂ N.Z. ਪੰਜਾਬੀ ਪੇਟਿੰਗ ਮੁਕਾਬਲੇ ਦਾ ਪੋਸਟਰ ਜਾਰੀ ਕੀਤਾ ਹੈ ਇਸ ਮੌਕੇ ਇਥੇ ਰੇਡੀਓ ਸਪਾਈਸ ਦੇ ਓਨਰ ਤੇ ਮੈਂਬਰ ਵੀ ਮੌਜ਼ੂਦ ਸਨ। ਇਸ ਪੋਸਟਰ ਚ ਮੁਕਾਬਲੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਇਹ ਮੁਕਾਬਲਾ 18 ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੁਕਾਬਲੇ ਚ ਜਿੱਤ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ ਨੂੰ ਵੱਡੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਥੇ ਹੀ ਤੁਹਾਨੂੰ ਦਸਦੀਏ ਕਿ ਐਂਜਲ ਪੰਜਾਬੀ ਮਲਟੀ ਮੀਡੀਆ ਟਰੱਸਟ ਹਰ ਸਾਲ ਕੋਈ ਨਾ ਕੋਈ ਸਮਾਜਸੇਵਾ ਦੇ ਲਈ ਪ੍ਰੋਗਰਾ ਕਰਵਾਉਂਦਾ ਹੈ। ਜਿਸ ਕਰਕੇ ਨਿਊਜ਼ੀਲੈਂਡ ‘ਚ ਇਸ ਟਰੱਸਟ ਨੇ ਚੰਗਾ ਰਸੂਖ ਬਣਾਇਆ ਹੈ। ਇਹ ਟਰੱਸਟ ਪੰਜਾਬੀਅਤ ਨੂੰ ਹੋਰ ਪ੍ਰਫੁਲਿਤ ਕਰਨ ਲਈ ਹਮੇਸ਼ਾ ਅਗੇ ਆ ਕੇ ਕਾਰਜ਼ ਕਰਦਾ ਹੈ।