Home » ਨਿਊਜੀਲੈਂਡ ਫੌਜ ‘ਚ ਸਿੱਖ ਭਾਈਚਾਰੇ ਦਾ ਹੋਰ ਵਧਿਆ ਮਾਣ,ਮਨਸਿਮਰਤ ਸਿੰਘ ਨੇ ਵੀ ਟਰੇਨਿੰਗ ਕਰਕੇ ਸੰਭਾਲੀ ਡਿਊਟੀ
New Zealand Local News NewZealand World World News

ਨਿਊਜੀਲੈਂਡ ਫੌਜ ‘ਚ ਸਿੱਖ ਭਾਈਚਾਰੇ ਦਾ ਹੋਰ ਵਧਿਆ ਮਾਣ,ਮਨਸਿਮਰਤ ਸਿੰਘ ਨੇ ਵੀ ਟਰੇਨਿੰਗ ਕਰਕੇ ਸੰਭਾਲੀ ਡਿਊਟੀ

Spread the news

ਸਿੱਖ ਭਾਈਚਾਰੇ ਲਈ ਉਸ ਸਮੇਂ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਜਦੋਂ ਨਿਊਜੀਲੈਂਡ ਫੌਜ ‘ਚ ਇੱਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਭਰਤੀ ਹੋ ਗਿਆ । ਇਹ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਨਿਊਜੀਲੈਂਡ ਮੂਲ਼ ਦੇ ਪਹਿਲੇ ਪਗੜੀਧਾਰੀ ਗੋਰੇ ਸਿੱਖ ਨੌਜਵਾਨ  Louis Singh Khalsa ਲੂਈ ਸਿੰਘ ਖਾਸਲਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ਦਾ ਨਵਾਂ ਗਰੈਜੂਏਟ ਹੈ। ਜਿਸਨੇ ਵਾਇਓਰੂ ਮਿਲਟਰੀ ਕੈਂਪ ‘ਚ ਟਰੇਨਿੰਗ ਪੂਰੀ ਕੀਤੀ ਹੈ। ਜਿਸ ਪਿੱਛੋਂ ਉਹ ਫੌਜ ‘ਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ।

ਇਸ ਸਬੰਧ ‘ਚ ਹੋਰ ਜਾਣਕਾਰੀ ਦਿੰਦਿਆਂ ਆਕਲੈਂਡ ਦੀ ਕੋ-ਆਪ ਟੈਕਸੀ ਦੇ ਡਾਇਰੈਕਟਰ ਮਨਜੀਤ ਸਿੰਘ ਬਿੱਲਾ ਨੇ ਕਿਹਾ ਕਿ ਇਹ ਪਰਿਵਾਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੌੜ (ਨੇੜੇ ਖੇੜੀ ਨੌਧ ਸਿੰਘ) ਨਾਲ ਸਬੰਧਿਤ ਹੈ।

ਜਿਕਰਯੋਗ ਹੈ ਕਿ ਫੌਜ ‘ਚ ਪੱਗ ਨੂੰ ਸਨਮਾਨ ਦਿਵਾਉਣ ਵਾਲਾ ਲੂਈ ਸਿੰਘ ਖਾਲਸਾ ਵੀ ਹੈ, ਜੋ ਇੱਥੋਂ ਦੇ ਗੋਰੇ ਭਾਈਚਾਰੇ ਨਾਲ ਸਬੰਧਿਤ ਹੈ। ਉਹ ਪੰਜਾਬ ਤੋਂ ਵਾਪਸ ਜਾਣ ਪਿੱਛੋਂ ਅੰਮ੍ਰਿਤਧਾਰੀ ਸਿੰਘ ਬਣਕੇ ਫੌਜ ‘ਚ ਭਰਤੀ ਹੋਇਆ ਸੀ।