
ਦੁਨੀਆਂ ਭਰ ‘ਚ ਕੋਰੋਨਾ ਮਹਾਂਮਾਰੀ ਨਾਲ ਲੋਕ ਜੂਝ ਰਹੇ ਹਨ। ਇਸ ਮਾਹਾਂਮਾਰੀ ਦੇ ਦੌਰ ‘ਚ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਲੋਕ ਇਸ ਵਾਇਰਸ ਨਾਲ ਜਾਨਾਂ ਗਵਾ ਰਹੇ ਹਨ ਉਥੇ ਹੀ ਹਸਪਤਾਲਾਂ ਚ ਪਏ ਮਰੀਜਾਂ ਨੂੰ ਵੀ ਲੋੜੀਂਦੇ ਸਮਾਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾ ਹੀ ਬਹੁਤ ਸਾਰੇ ਮਰੀਜਾਂ ਨੂੰ ਖ਼ੂਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚਲਦਿਆਂ ਹੀ ਪੰਜਵੇਂ ਪਾਤਾਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ 116 ਕੈਨਵਿਡਿਸ਼ ਡ੍ਰਾਈਵ ਮੈਨੁਕਾਓ ਆਕਲੈਂਡ ‘ਚ ਦੋ ਰੋਜਾ ਖ਼ੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 22 ਅਤੇ 23 ਜੂਨ ਨੂੰ ਪੰਥਕ ਵਿਚਾਰ ਮੰਚ ਅਤੇ ਇੰਡੋਸਪਾਈਸ ਵੱਲੋਂ ਲਗਾਇਆ ਜਾ ਰਿਹਾ ਹੈ। ਉਥੇ ਹੀ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਇਸ ਕੈਂਪ ‘ਚ ਵੱਧ ਤੋਂ ਵੱਧ ਦਾਨੀ ਸੱਜਣ ਪਹੁੰਚਣ ਤਾਂ ਕਿ ਅਸੀਂ ਭਾਰੀ ਮਾਤਰਾ ਚ ਬਲਡ ਇਕਠਾ ਕਰਸ ਸਕੀਏ ਤੇ ਲੋੜਵੰਦ ਲੋਕਾਂ ਨੂੰ ਇਹ ਬਲੱਡ ਪਹੁੰਚਾ ਸਕੀਏ।