ਆਸਟਰੇਲੀਆਈ ਫ਼ੈਡਰਲ ਸਰਕਾਰ ਦੀ ਮਨਜ਼ੂਰੀ ਮਿਲਣ ਪਿੱਛੋਂ ਦੱਖਣੀ ਆਸਟ੍ਰੇਲੀਆ ਬਾਹਰੀ ਮੁਲਕਾਂ ਵਿੱਚ ਫਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ। ਯੋਜਨਾ ਤਹਿਤ ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਕਾਬੂ ਵਿੱਚ ਹੈ ਉੱਥੇ ਦੱਖਣੀ ਆਸਟ੍ਰੇਲੀਆ ਵਿਚ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀ ਕ੍ਰਮਬੱਧ ਢੰਗ ਨਾਲ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਯੋਜਨਾ ਤਹਿਤ ਐਡੀਲੇਡ ਦੇ ਉੱਤਰੀ ਹਿੱਸੇ ਵਿਚ ਰਾਜ ਦੁਆਰਾ ਪ੍ਰਸਤਾਵਿਤ ਕੁਆਰੰਟੀਨ ਸੁਵਿਧਾ ਵਿਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਚੌਦਾਂ ਦਿਨਾਂ ਲਈ ਵੱਖ ਕੀਤਾ ਜਾਏਗਾ ਅਤੇ ਆਉਣ ਵਾਲੇ ਵਿਦਿਆਰਥੀਆਂ ਦੀ ਕੋਰਨ ਟਾਈਨ ਮਿਆਦ ਖ਼ਤਮ ਹੋਣ ਤੱਕ ਇੱਥੇ ਹਰ ਰੋਜ਼ ਕੋਰੋਨਾ ਟੈਸਟ ਹੋਏਗਾ ਇਸ ਨਿਰਧਾਰਿਤ ਥਾਂ ਵਿੱਚ ਇੱਕ ਸੌ ਸੱਠ ਵਿਦਿਆਰਥੀਆਂ ਨੂੰ ਇਕ ਵੇਲੇ ਕੁਆਰੰਟੀਨ ਕੀਤਾ ਜਾ ਸਕਦਾ ਹੈ।
ਦੱਖਣੀ ਆਸਟ੍ਰੇਲੀਆ ਦੇ ਵਪਾਰ ਅਤੇ ਨਿਵੇਸ਼ ਮੰਤਰੀ ਸਟੀਫ਼ਨ ਪੈਟਰਸਨ ਨੇ ਇੱਕ ਮੀਡੀਆ ਰੀਲੀਜ਼ ਵਿੱਚ ਐਲਾਨ ਕੀਤਾ ਕਿ ਪੈਰਾਫੀਲਡ ਇਲਾਕ਼ੇ ਦੀ ‘ਫਲਾਈਟ ਟ੍ਰੇਨਿੰਗ ਐਡੀਲੇਡ ਸਾਈਟ’ ਨੂੰ ਦੱਖਣੀ ਆਸਟ੍ਰੇਲੀਆ ਹੈਲਥ ਦੁਆਰਾ ‘ਇਨਫੈਕਸ਼ਨ ਕੰਟਰੋਲ’ ਨੀਤੀ ਤਹਿਤ ਮਨਜ਼ੂਰੀ ਦਿੱਤੀ ਗਈ ਹੈ।