Home » ਕਿਸਾਨਾਂ ਨੇ ਸੜਕ ‘ਤੇ ਭਜਾ ਲਿਆ ਭਾਜਪਾ ਦਾ ਵੱਡਾ ਲੀਡਰ, ਹੱਲਕਾ ਚੱਭੇਵਾਲ ‘ਚ ਓਮ ਪ੍ਰਕਾਸ਼ ਨੇ ਭੱਜ ਕੇ ਬਚਾਈ ਜਾਨ
India India News NewZealand World World News

ਕਿਸਾਨਾਂ ਨੇ ਸੜਕ ‘ਤੇ ਭਜਾ ਲਿਆ ਭਾਜਪਾ ਦਾ ਵੱਡਾ ਲੀਡਰ, ਹੱਲਕਾ ਚੱਭੇਵਾਲ ‘ਚ ਓਮ ਪ੍ਰਕਾਸ਼ ਨੇ ਭੱਜ ਕੇ ਬਚਾਈ ਜਾਨ

Spread the news

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ਹਰ ਰੋਜ਼ ਵੱਖਰੇ ਢੰਗ ‘ਚ ਸਾਹਮਣੇ ਆ ਰਿਹਾ ਹੈ। ਕੁਝ ਏਦਾਂ ਹੀ ਹੋਇਆ ਜਦੋਂ ਹਲਕਾ ਚੱਬੇਵਾਲ ਵਿੱਚ ਬੀਜੇਪੀ ਆਗੂ ਓਮ ਪ੍ਰਕਾਸ਼ ਲੰਘ ਰਹੇ ਸਨ ਜਿਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ। ਜਿਸ ਤੋਂ ਬਾਅਦ ਓਮ ਪ੍ਰਕਾਸ਼ ਨੂੰ ਸੜਕ ਤੇ ਬੁਰੀ ਤਰ੍ਹਾਂ ਭਜਾਇਆ ਗਿਆ।
ਜੇ ਦੇਖਿਆ ਜਾਵੇ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਉੱਥੇ ਹੀ ਬੀਤੇ ਸੱਤ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕੀ ਹਨ੍ਹੇਰੀ ਕੀ ਮੀਹ ਅਜਿਹੇ ਮੌਸਮ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਕਿਸਾਨਾਂ ਬੀਜੇਪੀ ਸਰਕਾਰ ਲਈ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ ਜੋ ਹਾਲਾਤ ਪੱਛਮੀ ਬੰਗਾਲ ਚੋਣਾਂ ਦੌਰਾਨ ਹੋਏ ਉਹ ਭਾਜਪਾ ਦੀ ਨੀਂਦ ਉਡਾਉਣ ਵਾਲੇ ਹਨ ਅਤੇ ਉੱਥੇ ਹੀ ਕਿਸਾਨਾਂ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਯੂਪੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਸਰਕਾਰ ਦੇ ਵਿਰੋਧ ਵਿਚ ਮੋਰਚਾ ਖੋਲਣਗੇ । ਕਿਸਾਨਾਂ ਦਾ ਇਹ ਐਲਾਨ ਕਿਤੇ ਨਾ ਕਿਤੇ ਬੀਜੇਪੀ ਨੂੰ ਰਾਸ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਹੀ ਭਾਜਪਾ ਦੇ ਲੀਡਰਾਂ ਦਾ ਦੇਸ਼ ਭਰ ‘ਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੁੰਦਿਆਂ ਵੀ ਕਿਸੇ ਪਿੰਡ ਵਿੱਚ ਭਾਜਪਾ ਦੇ ਮੰਤਰੀ ਪਿੰਡ ਚ ਦਾਖਲ ਨਹੀਂ ਹੋ ਸਕਦੇ।