ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ਮੁੜ ਸੁਰਖੀਆਂ ‘ਚ ਹਨ। ਹੰਟਰ ਬਾਇਡਨ ਦੀ ਇਕ ਗ਼ਲਤੀ ਨੇ ਹੁਣ ਅਮਰੀਕੀ ਰਾਸ਼ਟਰਪਤੀ ਤੇ ਆਪਣੇ ਪਿਤਾ ਜੋਅ ਬਾਇਡਨ ਨੂੰ ਮੁਸੀਬਤ ‘ਚ ਪਾ ਦਿੱਤਾ ਹੈ। ਹਾਲ ਹੀ ‘ਚ ਕੁਝ ਵਿਦੇਸ਼ੀ ਮੀਡੀਆ ਰਿਪੋਰਟਸ ‘ਚ ਖੁਲਾਸਾ ਕੀਤਾ ਗਿਆ ਹੈ ਕਿ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੇ ਗ਼ਲਤੀ ਨਾਲ ਇਕ ਰੂਸੀ ਵੇਸਵਾ ਨੂੰ ਆਪਣੇ ਪਿਤਾ ਜੋਅ ਬਾਇਡਨ ਦੇ ਬੈਂਕ ਖਾਤੇ ‘ਚੋਂ 25 ਹਜ਼ਾਰ ਡਾਲਰ ਯਾਨੀ 18 ਲੱਖ 55 ਹਜ਼ਾਰ ਰੁਪਏ ਦੀ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ।
ਅਸਲ ਵਿਚ ਯਾਨਾ ਦੇ ਸਾਰੇ ਮੈਸੇਜਿਸ, ਤਸਵੀਰਾਂ ਹੰਟਰ ਬਾਇਡਨ ਦੇ ਲੈਪਟਾਪ ‘ਚ ਸੇਵ ਸਨ। ਹੰਟਰ ਆਪਣੇ ਲੈਪਟਾਪ ਨੂੰ ਕਿਸੇ ਡਾਇਰੀ ਵਾਂਗ ਹੀ ਰੱਖਦੇ ਸਨ, ਜਿਸ ਵਿਚ ਉਹ ਹਰ ਈ-ਮੇਲ ਤੇ ਮੈਸੇਜ ‘ਚ ਹੋਈ ਗੱਲਬਾਤ, ਫਾਇਨਾਂਸ਼ੀਅਲ ਰਿਕਾਰਡ ਵਗੈਰਾ ਹਮੇਸ਼ਾ ਸੇਵ ਰੱਖਦੇ ਸਨ। ਹੰਟਰ ਆਪਣਾ ਲੈਪਟਾਪ ਡੈਲਵੇਅਰ ਰਿਪੇਅਰ ਸ਼ਾਪ ‘ਤੇ ਭੁੱਲ ਗਏ ਸਨ ਤੇ ਇਸ ਤਰ੍ਹਾਂ ਇਹ ਅਮਰੀਕੀ ਜਾਂਚ ਏਜੰਸੀ FBI ਦੇ ਹੱਥ ਲੱਗ ਗਿਆ ਤੇ ਏਨਾ ਵੱਡਾ ਰਾਜ਼ ਖੁੱਲ੍ਹ ਗਿਆ।ਜਾਂਚ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਹੰਟਰ ਬਾਇਡਨ ਨੇ ਕਈ ਵਾਰ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਪਾ ਰਹੇ ਸਨ। ਲੈਪਟਾਪ ‘ਚ Save ਰਸੀਦਾਂ ਤੋਂ ਪਤਾ ਲਗਦਾ ਹੈ ਕਿ ਜੋ ਟ੍ਰਾਂਜ਼ੈਕਸ਼ਨ ਫੇਲ੍ਹ ਹੋਏ ਸਨ, ਉਹ ਅਸ ਵਿਚ ਹੋ ਚੁੱਕੇ ਸਨ ਤੇ ਪੈਸਾ ਟਰਾਂਸਫਰ ਹੋ ਚੁੱਕਾ ਸੀ। ਪਹਿਲਾ 8000 ਡਾਲਰ, ਇਸ ਤੋਂ ਬਾਅਦ 2000 ਡਾਲਰ, ਫਿਰ 3500 ਡਾਲਰ, ਇਕ ਵਾਰ ਫਿਰ 8000 ਡਾਲਰ ਤੇ ਆਖਿਰ ‘ਚ 3500 ਡਾਲਰ।