ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੂੰ ‘ਮਿਸ-ਗਾਈਡਿਡ’ ਤੇ ਬੇਕਾਬੂ ਮਿਜ਼ਾਈਲ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਿਸ਼ਾਨੇ ਤੋਂ ਖੁੰਝੀ ਮਿਜ਼ਾਈਲ ਕਿਸੇ ਵੀ ਦਿਸ਼ਾ ਵਿੱਚ ਨੁਕਸਾਨ ਕਰ ਸਕਦੀ ਹੈ।
‘ਮਿਸ ਗਾਈਡਿਡ’ ਤੇ ਬੇਕਾਬੂ ਮਿਜ਼ਾਈਲ ਆਖੇ ਜਾਣ ਤੋਂ ਖ਼ਫ਼ਾ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਵੱਲ ਨਿਸ਼ਾਨਾ ਸੇਧਿਆ ਕਿ ਚਾਰੇ ਖਾਨੇ ਚਿੱਤ ਕਰ ਦਿੱਤਾ। ਸਿੱਧੂ ਨੇ ਟਵੀਟ ’ਚ ਕਿਹਾ, ‘‘ਮੇਰਾ ਨਿਸ਼ਾਨਾ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਤਬਾਹ ਕਰਨਾ ਹੈ ਤੇ ਜਦੋਂ ਤਕ ਪੰਜਾਬ ਨੂੰ ਬਰਬਾਦ ਕਰ ਕੇ ਬਣਾਏ ‘ਸੁੱਖ ਵਿਲਾਸ’ ਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਤੇ ਜਨਤਕ ਹਸਪਤਾਲ ਵਿਚ ਤਬਦੀਲ ਨਹੀਂ ਕਰ ਦਿੰਦਾ, ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।’’
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡਰਾਮੇ ਕਰਨ ਵਾਲੇ ਸ਼ਖ਼ਸ ਦੀ ਨਹੀਂ, ਸਗੋਂ ਇੱਕ ਸੁਲਝੇ ਹੋਏ ਆਗੂ ਦੀ ਲੋੜ ਹੈ, ਜੋ ਪੰਜਾਬ ਨੂੰ ਅੱਗੇ ਲਿਜਾਣ ਬਾਰੇ ਸੋਚ ਸਕੇ ਕਿਉਂਕਿ ਪੰਜਾਬ ਨੂੰ ਸਿਰਫ ਡਰਾਮਿਆਂ ਨਾਲ ਨਹੀਂ ਬਚਾਇਆ ਜਾ ਸਕਦਾ। ਇਸ ਮਗਰੋਂ ਨਵਜੋਤ ਸਿੱਧੂ ਨੇ ਜਿਹੜਾ ਜਵਾਬ ਦਿੱਤਾ ਸ਼ਾਇਦ ਸੁਖਬੀਰ ਬਾਦਲ ਨੇ ਸੋਚਿਆ ਵੀ ਨਹੀਂ ਸੀ।
ਉਂਝ ਵੀ ਬੁੱਧਵਾਰ ਨੂੰ ਦਿੱਲੀ ’ਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਸਿੱਧੂ ਦੇ ਹੌਸਲੇ ਬੁਲੰਦ ਹੋਏ ਹਨ। ਮੰਨਿਆ ਜਾ ਰਿਹਾ ਹੈ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦਰਮਿਆਨ ਮੀਟਿੰਗ ਵਿੱਚ ਅਗਲੀਆਂ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਹੋਈ ਹੈ। ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਹੋਈ ਹੈ। ਰਾਹੁਲ ਗਾਂਧੀ ਨੇ ਨਵੇਂ ‘ਪੰਜਾਬ ਫ਼ਾਰਮੂਲਾ’ ਤੋਂ ਨਵਜੋਤ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ।