Home » ਕਿਸਾਨਾਂ ਵੱਲੋਂ ਲੀਡਰਾਂ ਦੇ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਬਾਰੇ ਬੱਬੂ ਮਾਨ ਨੇ ਕਸਿਆ ਤੰਜ
Entertainment • India • India News • NewZealand • World • World Sports

ਕਿਸਾਨਾਂ ਵੱਲੋਂ ਲੀਡਰਾਂ ਦੇ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਬਾਰੇ ਬੱਬੂ ਮਾਨ ਨੇ ਕਸਿਆ ਤੰਜ

Spread the news

ਪੰਜਾਬ ਭਰ ‘ਚ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਥੇ ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਕਰਦਿਆਂ 7 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਇਸਦੇ ਤਹਿਤ ਹੀ ਹੁਣ ਪੰਜਾਬ ਦੇ ਸਿੰਗਰਾਂ ਨੇ ਵੀ ਲੀਡਰਾਂ ‘ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸਦੇ ਮਦੇਨਜਰ ਹੀ ਬੱਬੂ ਮਾਨ ਨੇ ਵੀ ਰਾਜਨੀਤਿਕ ਲੀਡਰਾਂ ‘ਤੇ ਤੰਜ ਕਸਦਿਆਂ ਸੋਸ਼ਲ ਮੀਡੀਆ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਹੈ ਕਿ ਜੁਲਮਾਂ ਤੋਂ ਅੱਕੇ ਹੁਣ ਖਹਿਣ ਲੱਗ ਪਏ। ਪਿੰਡਾਂ ਆਲੇ ਹੁਣ ਲੀਡਰਾਂ ਨੂੰ ਪੈਣ ਲੱਗ ਪਏ।

ਉਥੇ ਹੀ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਰਾਜਨੀਤਿਕ ਲੀਡਰਾਂ ਨੂੰ ਪਿੰਡਾਂ ਦੀ ਯਾਦ ਆਉਣ ਲੱਗ ਗਈ ਹੈ। ਜਿਸਦੇ ਚੱਲਦਿਆਂ ਲੀਡਰ ਪਿੰਡਾਂ ‘ਚ ਜਾ ਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ। ਪਰ ਕਿਸਾਨਾਂ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਜਿਸ ਕਰਕੇ ਸਾਰੇ ਰਾਜਨੀਤਿਕ ਲੀਡਰਾਂ ਦਾ ਪਿੰਡਾਂ ‘ਚ ਆਉਣ ‘ਤੇ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ।