ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ ਵਿਚ ਵੀਰਵਾਰ ਨੂੰ ਇਕ ਧਮਾਕੇ ਵਿਚ ਸੁਰੱਖਿਆ ਕਰਮਚਾਰੀਆਂ ਸਣੇ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਏਅਰਪੋਰਟ ਰੋਡ ‘ਤੇ ਅਸਕਰੀ ਪਾਰਕ ਦੇ ਸਾਹਮਣੇ ਹੋਇਆ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ਿਆ ਲੰਗੋਏ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਦੇ ਛੇ ਵਾਹਨਾਂ ਦਾ ਕਾਫਲਾ ਇਸ ਰਸਤੇ ਤੋਂ ਲੰਘ ਰਿਹਾ ਸੀ ਜਦੋਂ ਇਕ ਮੋਟਰਸਾਈਕਲ ਸੜਕ ਦੇ ਕਿਨਾਰੇ ਫਟਿਆ।
ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਸੁਰੱਖਿਆ ਬਲਾਂ ਅਤੇ ਜਨਤਕ ਥਾਵਾਂ ‘ਤੇ ਕਈ ਹਮਲੇ ਕੀਤੇ ਹਨ। ਇਕ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਦਾ ਕਹਿਣਾ ਹੈ ਕਿ ਸਪੱਸ਼ਟ ਤੌਰ ‘ਤੇ ਉਦੇਸ਼ ਸੂਬੇ ਵਿਚ ਸ਼ਾਂਤੀ ਨੂੰ ਅਸਥਿਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਮੁਢਲੀ ਜਾਣਕਾਰੀ ਦੱਸਦੀ ਹੈ ਕਿ ਧਮਾਕੇ ਵਿਚ ਚਾਰ ਤੋਂ ਪੰਜ ਕਿਲੋਗ੍ਰਾਮ ਵਿਸਫੋਟਕ ਵਰਤੇ ਗਏ ਸਨ। ਲੰਗੋਵੇ ਨੇ ਕਿਹਾ ਕਿ ਇਸ ਧਮਾਕੇ ਵਿੱਚ ਪੰਜ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੇ ਕਿਹਾ ਕਿ ਜ਼ਖਮੀਆਂ ਵਿਚ ਫਰੰਟੀਅਰ ਕੋਰ ਦਾ ਇਕ ਸਿਪਾਹੀ ਵੀ ਸ਼ਾਮਲ ਹੈ।
ਪਿਛਲੇ ਹਫਤੇ, ਸੀਬੀ ਜ਼ਿਲੇ ਦੇ ਸੰਗਾਨ ਖੇਤਰ ਵਿੱਚ ਅੱਤਵਾਦੀਆਂ ਨੇ ਪੰਜ ਫਰੰਟੀਅਰ ਕੋਰ ਦੇ ਜਵਾਨਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਜੂਨ ਵਿੱਚ, ਮਾਰਗਟ-ਕੋਇਟਾ ਸੜਕ ‘ਤੇ ਹੋਏ ਇੱਕ ਬੰਬ ਧਮਾਕੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਣੇ ਚਾਰ ਐਫਸੀ ਕਰਮਚਾਰੀ ਮਾਰੇ ਗਏ ਸਨ।