
ਕੈਪਟਨ ਅਮਰਿੰਦਰ ਸਿੰਘ ਨੂੰ 2017 ਵਿਧਾਨ ਸਭਾ ਚੌਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰ ਸਕਣ ‘ਤੇ ਹਰ ਰੋਜ ਵਿਰੋੇਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮਦੇਨਜਰ ਹੀ ਬੀਜੇਪੀ ਯੂਥ ਮੋਰਚੇ ਵੱਲੋਂ CM ਦੀ ਰਿਹਾਇਸ਼ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ। ਇਸਦੇ ਦੌਰਾਨ ਹੀ ਨਸ਼ੇ ਦੇ ਮੁੱਦੇ ‘ਤੇ CM ਦੀ ਰਿਹਾਇਸ਼ ਘੇਰਣ ਪਹੁੰਚੇ BJP ਵਰਕਰਾਂ ‘ਤੇ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਤਹਾਨੂੰ ਦੱਸਦਈਏ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਨੇ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਇਸ ਦੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਤੇ BJP ਨੇ ਚੁੱਕੇ ਸਵਾਲ ਹਨ।