ਜੈਫ ਬੇਜੋਸ ਕਦੇ ਕਰਦਾ ਸੀ ਖੁਦ ਆਰਡਰ ਤੇ ਫਿਰ ਮਿਹਨ ਰੰਗ ਲਿਆਈ ਜਿਸ ਤੋਂ ਬਾਅਦ ਹੁਣ ਉਹ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਐਮੇਜੌਨ ਦੇ ਬਾਨੀ ਜੈਫ ਬੇਜੋਸ, ਸਭ ਤੋਂ ਵੱਡੀ ਈ-ਕਾਮਰਸ ਕੰਪਨੀਆਂ ਵਿੱਚੋਂ ਇੱਕ, ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਅੱਜ ਤੋਂ ਜੈੱਫ ਹੁਣ ਕੰਪਨੀ ਦੇ ਸੀਈਓ ਨਹੀਂ ਰਹਿਣਗੇ। ਉਸੇ ਸਮੇਂ, ਉਨ੍ਹਾਂ ਦੀ ਜਗ੍ਹਾ, ਐਂਡੀ ਜੈਸੀ, ਜੋ ਉਨ੍ਹਾਂ ਦੇ ਨਜ਼ਦੀਕੀ ਦੱਸੇ ਜਾਂਦੇ ਹਨ ਤੇ ਐਮੇਜੌਨ ਦਾ ਕਲਾਉਡ ਕੰਪਿਊਟਿੰਗ ਕਾਰੋਬਾਰ ਚਲਾਉਣਗੇ।
ਬੇਜੋਸ ਬਾਰੇ, ਬੁਕਿੰਗ ਇੰਸਟੀਚਿਊਟ ਦੇ ਸੈਂਟਰ ਫਾਰ ਟੈਕਨੋਲੋਜੀ ਇਨੋਵੇਸ਼ਨ ਦੇ ਇੱਕ ਮੈਂਬਰ ਨੇ ਕਿਹਾ ਕਿ ਉਹ ਕਿਤਾਬਾਂ ਦੀ ਵਿਕਰੀ, ਪ੍ਰਚੂਨ, ਕਲਾਉਡ ਕੰਪਿਊਟਿੰਗ ਤੇ ਹੋਮ ਡਿਲਿਵਰੀ ਦੇ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਕਿਹਾ ਕਿ ਬੇਜੋਸ ਅਜਿਹੇ ਵਿਅਕਤੀ ਰਹੇ ਹਨ, ਜੋ ਲੋਕਾਂ ਦੀ ਜਰੂਰਤ ਨੂੰ ਸਮਝਦੇ ਸਨ ਤੇ ਹਰ ਚੀਜ ਨੂੰ ਧਿਆਨ ਵਿੱਚ ਰੱਖਦੇ ਹੋਏ, ਖਰੀਦਦਾਰੀ ਨੂੰ ਬਹੁਤ ਆਸਾਨ ਬਣਾਇਆ। ਬੇਜੋਸ ਨੇ ਈ-ਕਾਮਰਸ ਖੇਤਰ ਨੂੰ ਬੁਲੰਦੀਆਂ ‘ਤੇ ਲਿਜਾਣ ਵਿਚ ਇਕ ਵਿਸ਼ੇਸ਼ ਤੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਬਣਾਉਣ ਦਾ ਸਿਹਰਾ ਜੈਫ਼ ਬੇਜੋਸ ਸਿਰ ਹੀ ਬੱਝਦਾ ਹੈ। ਸਾਲ 1994 ’ਚ ਇਹ ਕੰਪਨੀ ਕਿਤਾਬਾਂ ਵੇਚਦੀ ਹੁੰਦੀ ਸੀ। ਬੋਜੋਸ ਲਗਪਗ 27 ਸਾਲਾਂ ਤੋਂ ਐਮਾਜ਼ਾਨ ਕੰਪਨੀ ਦੇ ਸੀਈਓ ਚੱਲੇ ਆ ਰਹੇ ਸਨ।
ਜੈਫ ਹੁਣ ਕੰਪਨੀ ਤੋਂ ਅਸਤੀਫਾ ਦੇ ਕੇ ਆਪਣੇ ਕਰੀਅਰ ਦੀ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਦਰਅਸਲ, ਜੈੱਫ ਨੇ ਆਪਣੇ ਤੇ ਹੋਰ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਵਧੇਰੇ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਬੇਜੋਸ ਹੁਣ ਆਪਣਾ ਪੂਰਾ ਧਿਆਨ ਪੁਲਾੜ ਉਡਾਣ ਦੇ ਮਿਸ਼ਨ ‘ਤੇ ਕੇਂਦਰਤ ਕਰਨਾ ਚਾਹੁੰਦੇ ਹਨ। ਉਹ ਇਸ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਆਪਣੀ ਕੰਪਨੀ ਬਲਿਊ ਓਰਿਜਿਨ ਦੀ ਪਹਿਲੀ ਪੁਲਾੜ ਉਡਾਣ ‘ਤੇ ਸਵਾਰ ਹੋਣਗੇ।
ਤੁਹਾਨੂੰ ਦੱਸ ਦੇਈਏ, ਬੇਜੋਸ ਲਈ ਇਹ ਯਾਤਰਾ ਇੰਨੀ ਸੌਖੀ ਨਹੀਂ ਸੀ। ਉਨ੍ਹਾਂ ਆਪਣੀ ਕੰਪਨੀ ਦੀ ਸ਼ੁਰੂਆਤ ਇੱਕ ਗੈਰੇਜ ਤੋਂ ਕੀਤੀ ਸੀ। ਉਹ ਖੁਦ ਆਰਡਰ ਪੈਕ ਕਰਦੇ ਸਨ ਤੇ ਬਾਕਸ ਨੂੰ ਡਾਕਘਰ ਵਿਚ ਲੈ ਕੇ ਜਾਂਦੇ ਸਨ। ਇਸ ਵੇਲੇ ਐਮੇਜੌਨ ਦਾ ਬਾਜ਼ਾਰ 1.7 ਟ੍ਰਿਲੀਅਨ ਡਾਲਰ ਤੋਂ ਵੱਧ ਦਾ ਹੈ।