Home » ਕੋਰੋਨਾ ਦੌਰਾਨ ਰਾਸ਼ਟਰਪਤੀ ਬਾਇਡਨ ਦੀ ਵੱਡੀ ਸਭਾ, ਕਿਹਾ ਆਪਣੇ ਆਪ ਨੂੰ ਰੱਖੋ ਸੰਭਾਲ ਕੇ,
Health NewZealand World

ਕੋਰੋਨਾ ਦੌਰਾਨ ਰਾਸ਼ਟਰਪਤੀ ਬਾਇਡਨ ਦੀ ਵੱਡੀ ਸਭਾ, ਕਿਹਾ ਆਪਣੇ ਆਪ ਨੂੰ ਰੱਖੋ ਸੰਭਾਲ ਕੇ,

Spread the news

ਜਿਥੇ ਦੁਨੀਆਂ ਭਰ ‘ਚ ਕੋਰੋਨਾ ਹਾਹਾਕਾਰ ਮਚਾਈ ਹੋਈ ਹੈ। ਉਥੇ ਹੀ ਇਸ ਦਾ ਅਸਰ ਅਮਰੀਕਾ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਹੀ ਰਾਸ਼ਟਰਪਤੀ ਜੋਅ ਬਾਇਡਨਨ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ‘ਤੇ ਨਾਗਰਿਕਾਂ ਨੂੰ ਕਿਹਾ ਕਿ ਵੈਕਸੀਨ ਦੇਸ਼ਭਗਤੀ ਜਿਤਾਉਣ ਦਾ ਸਭ ਤੋਂ ਵਧੀਆ ਮਾਧਮ ਹੈ। ਤੁਸੀਂ ਇਸ ਨੂੰ ਲਗਵਾ ਕੇ ਦੇਸ਼ਭਗਤੀ ਦਾ ਪ੍ਰਦਰਸ਼ਨ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਆਜ਼ਾਦੀ ਦਿਹਾੜੇ ਦਾ ਤਿਉਹਾਰ ਪੂਰੇ ਜ਼ੋਸ਼ ਨਾਲ ਮਨਾਈਏ ਪਰ ਧਿਆਨ ਰਹੇ ਕਿ ਮਹਾਮਾਰੀ ਖ਼ਿਲਾਫ਼ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਗਰਵ ਤੋਂ ਕਹਿ ਸਕਦੇ ਹਾਂ ਕਿ ਅਮਰੀਕਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ‘ਚ ਪਰਤ ਰਿਹਾ ਹੈ। ਇਸ ਲਈ ਅਸੀਂ ਵੈਕਸੀਨ ਨੂੰ ਪ੍ਰਾਥਮਿਕਤਾ ਦਿੱਤੀ ਤੇ ਹੁਣ ਹੌਲੀ-ਹੌਲੀ ਸਭ ਕੁਝ ਠੀਕ ਹੋ ਰਿਹਾ ਹੈ।

ਰਾਸ਼ਟਰਪਤੀ ਬਾਇਡਨ ਨੇ ਪਹਿਲੀ ਵਾਰ ਵ੍ਹਾਈਟ ਹਾਊਸ (White House) ‘ਚ ਇਕ ਹਜ਼ਾਰ ਲੋਕਾਂ ਵਿਚਕਾਰ ਆਜ਼ਾਦੀ ਦਿਹਾੜੇ ‘ਤੇ ਸੰਬੋਧਨ ਕੀਤਾ। ਰਾਸ਼ਟਰਪਤੀ ਦੀ ਮਹਾਮਾਰੀ ‘ਚ ਇਹ ਪਹਿਲੀ ਸਭ ਤੋਂ ਵੱਡੀ ਸਭਾ ਸੀ। ਬਾਈਡਨ ਨੇ ਅਮਰੀਕਾ ਦੇ ਆਜ਼ਾਦੀ ਦਿਹਾੜਾ 4 ਜੁਲਾਈ ਤਕ 70 ਫੀਸਦੀ ਵਿਅਸਕਾਂ ਨੂੰ ਘੱਟ ਤੋਂ ਘੱਟ ਵੈਕਸੀਨ ਦੀ ਇਕ ਖੁਰਾਕ ਦਿੱਤੇ ਜਾਣ ਦਾ ਟੀਚਾ ਰੱਖਿਆ ਸੀ, ਹਾਲਾਂਕਿ ਇਸ ਟੀਚੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਿਆ। ਲਗਪਗ 67 ਫੀਸਦੀ ਤਕ ਟੀਚਾ ਪਹੁੰਚ ਗਿਆ ਹੈ। ਬਾਈਡਨ ਚਾਹੁੰਦੇ ਹਨ ਕਿ 16 ਮਹੀਨੇ ਦੀ ਮਹਾਮਾਰੀ ‘ਤੇ 6 ਲੱਖ ਤੋਂ ਜ਼ਿਆਦਾ ਮੌਤਾਂ ਹੋਣ ਤੋਂ ਬਾਅਦ ਵੀ ਨਾਗਰਿਕ ਆਜ਼ਾਦੀ ਦਿਹਾੜਾ ਦੇ ਤਿਉਹਾਰ ਨੂੰ ਪੂਰੇ ਜ਼ੋਸ਼ ਨਾਲ ਮਨਾਓ। ਇਨ੍ਹਾਂ ਹੀ ਨਹੀਂ ਲੋਕ ਆਤਿਸ਼ਬਾਜ਼ੀ ਵੀ ਕਰਨ। ਹਾਲਾਂਕਿ ਅਜੇ ਵੀ ਅਮਰੀਕਾ ‘ਚ 200 ਤੋਂ ਜ਼ਿਆਦਾ ਲੋਕਾਂ ਦੀ ਹਰ ਰੋਜ਼ ਮੌਤਾਂ ਹੋ ਰਹੀਆਂ ਹਨ।