ਇਟਲੀ: ਪੰਜਾਬੀਆਂ ਨੇ ਆਪਣਾ ਡੰਕਾ ਵਿਦੇਸ਼ਾਂ ‘ਚ ਖੂਬ ਵਜਾਇਆ ਹੋਇਆ ਹੈ।ਇਸ ਤਰ੍ਹਾਂ ਹੀ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਫੁੱਗਲਾਨਾ ਨੇ ਪਿਛਲੇ ਲੰਮੇ ਸਮੇਂ ਤੋਂ ਇਟਲੀ ‘ਚ ਰਹਿ ਕੇ ਭਾਰਤੀਆਂ ਦੀ ਹਰ ਸੰਭਵ ਮਦਦ ਕਰਦੇ ਆ ਰਹੇ ਗੁਰਮੇਲ ਸਿੰਘ ਭੱਟੀ ਨੂੰ ਇਟਲੀ ਦਾ ਪ੍ਰਧਾਨ ਥਾਪਿਆ ਗਿਆ। ਇਸ ਸਬੰਧ ‘ਚ ਅੱਜ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ ਇਟਲੀ ਵੱਲੋਂ ਇਕ ਮੀਟਿੰਗ ਨੋਵੇਲਾਰਾ (ਰਿਜੋਇਮੀਲੀਆ) ਵਿਖੇ ਕੀਤੀ ਗਈ ਜਿਸ ਵਿਚ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਗੁਰਮੇਲ ਸਿੰਘ ਭੱਟੀ ਨੂੰ ਇਟਲੀ ਦਾ ਪ੍ਰਧਾਨ ਬਣਾਉਣ ‘ਤੇ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਦਾ ਧੰਨਵਾਦ ਕੀਤਾ ਗਿਆ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਦੇ ਆਗੂ ਭਾਈ ਪਿਰਥੀਪਾਲ ਸਿੰਘ ਹੁਣਾਂ ਨੇ ਕਿਹਾ ਕਿ ਭਾਈ ਗੁਰਮੇਲ ਸਿੰਘ ਭੱਟੀ ਪਿਛਲੇ ਲੰਬੇ ਸਮੇਂ ਤੋਂ ਕਮੇਟੀ ਦੇ ਸਮਾਗਮਾਂ ਵਿੱਚ ਬਹੁਤ ਹੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਅਤੇ ਬਹੁਤ ਵਧੀਆ ਸੁੁਭਾਅ ਦੇ ਮਾਲਕ ਹਨ।
ਭਾਈ ਸਤਨਾਮ ਸਿੰਘ, ਸੇਵਾ ਸਿੰਘ ਕੁਲਜੀਤ ਸਿੰਘ, ਜਗਦੀਪ ਸਿੰਘ ਮੱਲ੍ਹੀ, ਦਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਗੁਰਮੇਲ ਸਿੰਘ ਭੱਟੀ ਨੇ ਕਿਹਾ ਕਿ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਮੈਨੂੰ ਇਟਲੀ ਦਾ ਪ੍ਰਧਾਨ ਬਣਾ ਕੇ ਜੋ ਮਾਣ ਬਖਸ਼ਿਆ ਹੈ, ਉਸ ਲਈ ਮੈਂ ਧੰਨਵਾਦੀ ਹੈ ਤੇ ਆਪਣੇ ਕਾਰਜਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਹੋਇਆ ਭਾਰਤੀਆਂ ਦੇ ਸਹਿਯੋਗ ਲਈ ਸਦਾ ਅੱਗੇ ਹੋ ਤੁਰਾਂਗਾ।