ਜਾਪਾਨ ‘ਚ ਕੋਰੋਨਾ ਨੇ ਇੱਕ ਬਾਰ ਫਿਰ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਕਾਰਨ ਇਸ ਦਾ ਅਸਰ ਹੁਣ ਓਲੰਪਿਕ ਖੇਡਾਂ ‘ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਰਾਜਧਾਨੀ ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਹੁਣ ਓਲੰਪਿਕ ਖੇਡਾਂ ਦਾ ਆਯੋਜਨ ਐਮਰਜੈਂਸੀ ਵਿੱਚ ਕੀਤਾ ਜਾਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕੀਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਓਲੰਪਿਕ ਖੇਡਾਂ ਬਿਨਾਂ ਦਰਸ਼ਕਾਂ ਦੇ ਮੈਦਾਨ ‘ਤੇ ਕਰਵਾਈਆਂ ਜਾਣਗੀਆਂ।
ਪਿਛਲੇ 19 ਦਿਨਾਂ ਤੋਂ ਟੋਕਿਓ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ ਹਫ਼ਤੇ ਦੌਰਾਨ, ਟੋਕੀਓ ਵਿੱਚ ਪ੍ਰਤੀ ਦਿਨ ਔਸਤਨ ਨਾਲ ਕੋਰੋਨਾ ਦੇ 663 ਮਾਮਲੇ ਸਾਹਮਣੇ ਆਏ ਹਨ, ਜੋ ਉਸ ਤੋਂ ਪਹਿਲਾਂ ਵਾਲੇ ਹਫ਼ਤੇ ਵਿੱਚ ਪ੍ਰਤੀ ਦਿਨ ਔਸਤਨ 523 ਕੇਸਾਂ ਨਾਲੋਂ ਕਿਤੇ ਵੱਧ ਹੈ। ਇੰਨਾ ਹੀ ਨਹੀਂ, ਟੋਕੀਓ ਵਿੱਚ ਕੋਰੋਨਾ ਵਾਇਰਸ ਕਾਰਨ ਬੁੱਧਵਾਰ ਨੂੰ ਦੋ ਮੌਤਾਂ ਵੀ ਹੋਈਆਂ ਹਨ।
ਇਸ ਦੇ ਦੌਰਾਨ ਹੀ ਬੁੱਧਵਾਰ ਸ਼ਾਮ ਤੋਂ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਐਮਰਜੈਂਸੀ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਨੇ ਐਲਾਨ ਕੀਤਾ ਕਿ ਟੋਕੀਓ ਸ਼ਹਿਰ ਵਿੱਚ 12 ਜੁਲਾਈ ਤੋਂ 22 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਰਹੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਹਰਾਂ ਨਾਲ ਮੀਟਿੰਗ ਕਰਦਿਆਂ ਸਰਕਾਰੀ ਅਧਿਕਾਰੀਆਂ ਨੇ ਅਗਲੇ ਸੋਮਵਾਰ ਤੋਂ 22 ਅਗਸਤ ਤੱਕ ਟੋਕੀਓ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਸੀ।