Home » ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹਰਸਿਮਰਤ ਬਾਦਲ ਨੇ ਮੁੜ ਚੁੱਕੀ ਅਵਾਜ, ਕੈਪਟਨ ‘ਤੇ ਵੀ ਕਸਿਆ ਤੰਜ,
India India News NewZealand World World News

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹਰਸਿਮਰਤ ਬਾਦਲ ਨੇ ਮੁੜ ਚੁੱਕੀ ਅਵਾਜ, ਕੈਪਟਨ ‘ਤੇ ਵੀ ਕਸਿਆ ਤੰਜ,

Spread the news

ਚੰਡੀਗੜ੍ਹ – ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਦੇਸ਼ ਦੇ ਧਾਰਮਿਕ ਸਥਾਨ ਵੀ ਬੰਦੇ ਕੀਤੇ ਗਏ ਸੀ ਜਿੰਨ੍ਹਾਂ ਨੂੰ ਨਿਯਮਾਂ ਤਹਿਤ ਖੋਲ੍ਹ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਕੋਰੋਨਾ ਮਹਾਮਾਰੀ ਸੰਕਟ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ। ਜਿਸ ਨੂੰ ਲੈ ਕੇ ਸਿੱਖਾਂ ਵਿਚ ਕਾਫ਼ੀ ਰੋਸ ਵੀ ਦੇਖਿਆ ਜਾ ਰਿਹਾ ਹੈ। ਕਾਰਤਾਰਪੁਰ ਲਾਂਘਾ ਨਾ ਖੋਲ੍ਹੇ ਜਾਣ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤੰਜ਼ ਕੱਸਿਆ ਹੈ।

ਟਵੀਟ ਕਰ ਕੇ ਬੀਬਾ ਬਾਦਲ ਨੇ ਲਿਖਿਆ ਕਿ ‘ਭਾਰਤ ਸਰਕਾਰ ਨੇ ਹੁਣ ਸਾਰੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ, ਇਸ ਦੌਰਾਨ ਮੈਂ ਇਕ ਵਾਰ ਫਿਰ 16 ਮਹੀਨਿਆਂ ਤੋਂ ਬੰਦ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਅਪੀਲ ਕਰਦੀ ਹਾਂ। ਸਿੱਖ ਕੌਮ ਖਿਲਾਫ਼ ਇਹ ਪੱਖਪਾਤ ਕਿਉਂ? ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇਸ ਮਾਮਲੇ ਦੀ ਪੈਰਵੀ ਕਰਨੀ ਚਾਹੀਦੀ ਸੀ, ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਵਿਚ ਰੁੱਝੇ ਹੋਏ ਹਨ’। ਇਸ ਦੇ ਨਾਲ ਹੀ ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਤੇ ਮੁੜ ਤੋਂ ਲਾਂਘੇ ਨੂੰ ਖੋਲ੍ਹਣ ਦੀ ਮੰਗ ਚੁੱਕੀ ਹੈ।