Home » UAE ‘ਚ ਵਾਪਰੀ ਦਰਦਨਾਕ ਸੜਕ ਦੁਰਘਟਨਾ, ਭਾਰਤੀ ਵਿਦਿਆਰਥੀ ਦੀ ਹੋਈ ਦਰਦਨਾਕ ਮੌਤ
Health • India • NewZealand • World • World News

UAE ‘ਚ ਵਾਪਰੀ ਦਰਦਨਾਕ ਸੜਕ ਦੁਰਘਟਨਾ, ਭਾਰਤੀ ਵਿਦਿਆਰਥੀ ਦੀ ਹੋਈ ਦਰਦਨਾਕ ਮੌਤ

Spread the news

 UAE ‘ਚ ਦਰਦਨਾਕ ਸੜਕ ਦੁਰਘਟਨਾ ਵਾਪਰੀ ਜਿਸ ਦੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 19 ਸਾਲ ਦੇ ਇਕ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਕ ਰਿਪੋਰਟ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹਾਦਸੇ ਸਮੇਂ ਇਬਾਦ ਅਜ਼ਮਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਕਾਰ ਤੋਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਇਕ ਰੁੱਖ ਨਾਲ ਜਾ ਟਕਰਾਈ। 

ਉਹ ਪਿਛਲੇ ਮਹੀਨੇ ਹੀ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਆਬੂ ਧਾਬੀ ਗਿਆ ਸੀ। ਉਸ ਦਾ ਪਰਿਵਾਰ ਮੂਲ ਰੂਪ ਨਾਲ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਬਾਦ ਦਾ ਅੰਤਮ ਸੰਸਕਾਰ ਬੁੱਧਵਾਰ ਸ਼ਾਮ ਕੀਤਾ ਗਿਆ। ਉੱਥੇ ਮੌਜੂਦਾ ਪਰਿਵਾਰ ਦੇ ਇਕ ਕਰੀਬੀ ਦੋਸਤ ਨੇ ਕਿਹਾ,”ਇਬਾਦ ਕਾਰ ਵਿਚ ਇਕੱਲਾ ਸੀ ਅਤੇ ਉਸ ਨੇ ਸ਼ਾਇਦ ਸ਼ਰਾਬ ਪੀਤੀ ਹੋਈ ਸੀ।”