ਹਰਿਆਣਾ : ਦੇਸ਼ ਭਰ ‘ਚ ਭਾਜਪਾ ਲੀਡਰਾਂ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਚਲਦਿਆਂ ਹੀ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ।ਸ਼ਨੀਵਾਰ ਨੂੰ ਜੀਂਦ ਦੇ ਕਿਸਾਨ ਭਾਜਪਾ ਦਫ਼ਤਰ ਪਹੁੰਚੇ, ਜਿੱਥੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਡਾਣਡਾ ਅਤੇ ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਆਉਣਾ ਸੀ।ਦੇਖਦੇ ਹੀ ਦੇਖਦੇ ਕਿਸਾਨਾਂ ਦੀ ਵੱਡਾ ਇਕੱਠ ਹੋ ਗਿਆ ਅਤੇ ਫੇਰ ਭਾਜਪਾ ਸਰਕਾਰ ਦਾ ਵਿਰੋਧ ਹੋਣ ਲੱਗਾ।
ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ ਅਤੇ ਫੇਰ ਝੜਪ ਸ਼ੁਰੂ ਹੋ ਗਈ।ਕਿਸਾਨ ਡਾਣਡਾ ਅਤੇ ਦੁੱਗਲ ਦਾ ਘਿਰਾਓ ਕਰਨਾ ਚਾਹੁੰਦੇ ਸੀ।ਇਸ ਮਗਰੋਂ ਪੁਲਿਸ ਨੇ ਹਲਾਤ ਵਿਗੜਦੇ ਵੇਖ ਦੋਨਾਂ ਲੀਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।ਪੁਲਿਸ ਦੋਨਾਂ ਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਪੂਰੀ ਸੇਫਟੀ ਨਾਲ ਲੈ ਗਈ।