Home » ਹਾਕੀ ਐਸੋਸਿਏਸ਼ਨ ਵੱਲੋਂ ਅੱਜ ਹਾਕੀ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
India News India Sports Sports Sports World Sports

ਹਾਕੀ ਐਸੋਸਿਏਸ਼ਨ ਵੱਲੋਂ ਅੱਜ ਹਾਕੀ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

Spread the news

ਚੰਡੀਗੜ੍ਹ: ਚੰਡੀਗੜ੍ਹ ਹਾਕੀ ਐਸੋਸਿਏਸ਼ਨ ਵੱਲੋਂ ਅੱਜ ਹਾਕੀ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਟੋਕਿਓ ਓਲੰਪਿਕ ਵਿੱਚ ਹਾਕੀ ‘ਚ ਮੈਡਲ ਹਾਸਿਲ ਕਰਨ ਵਾਲੇ ਖਿਡਾਰੀ ਰੁਪਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ ਅਤੇ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਵਿੱਚੋ ਮੋਨਿਕਾ ਮਲਿਕ, ਸ਼ਰਮਿਲਾ ਦੇਵੀ ਅਤੇ ਰੀਨਾ ਖੋਖਰ ਨੂੰ 5-5 ਲੱਖ ਦੇ ਚੈਕ ਵੰਡੇ ਗਏ।

ਇਸ ਦੇ ਨਾਲ ਹੀ ਉਨ੍ਹਾਂ ਦੇ ਕੋਚ ਗੁਰਮਿੰਦਰ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਵੀ 2.5 ਲੱਖ ਦੇ ਇਨਾਮ ਦੇ ਚੈਕ ਦਿੱਤੇ ਗਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇਅ ਅਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਸ਼ਿਰਕਤ ਕੀਤੀ ਸੀ।
ਖਿਡਾਰੀਆਂ ਨੇ ਟੋਕਿਓ ਓਲੰਪਿਕ 2020 ਖੇਡਾਂ ਵਿੱਚ ਆਪਣੇ ਤਜਰਬੇ ਨੂੰ ਸਾਂਝਾ ਕੀਤਾ।ਇਸ ਮੋਕੇ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ “ਮੈਡਲ ਜਿੱਤਣ ਤੋਂ ਬਾਅਦ ਜੋ ਖੁਸ਼ੀ ਮਿਲੀ ਉਸਦਾ ਕੋਈ ਠਿਕਾਣਾ ਨਹੀਂ ਸੀ। ਹਾਕੀ ਨੇ ਟੋਕਿਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।ਮੇਰੀ 15 ਸਾਲ ਦੀ ਮਿਹਨਤ ਰੰਗ ਲਿਆਈ ਹੈ।”

ਸਮਾਗਮ ਦੌਰਾਨ ਮਹਿਲਾ ਹਾਕੀ ਖਿਡਾਰਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਮੋਨਿਕਾ ਮਲਿਕ ਨੇ ਕਿਹਾ ਕਿ ਖੇਡਾਂ ਦੀ ਸਿਖਲਾਈ ਲਈ ਚੰਡੀਗੜ੍ਹ ਤੋਂ ਵਧੀਆ ਥਾਂ ਕੋਈ ਨਹੀਂ ਹੈ, ਕਿਉਕਿ ਇਥੇ ਹਰ ਖੇਡ ਵਿੱਚ ਖਿਡਾਰੀਆਂ ਨੂੰ ਚੰਗੀ ਕੋਚਿੰਗ ਅਤੇ ਸੁਵਿਧਾ ਆਸਾਨੀ ਨਾਲ ਮਿਲਦੀ ਹੈ।

ਮੋਨਿਕਾ ਮਲਿਕ ਨੇ ਕਿਹਾ, “ਟੋਕਿਓ ਓਲੰਪਿਕ ਵਿੱਚ ਪਹਿਲੇ ਤਿੰਨ ਮੈਚਾਂ ਵਿਚ ਲਗਾਤਾਰ ਮਹਿਲਾ ਟੀਮ ਨੂੰ ਹਾਰ ਮਿਲੀ ਪਰ ਬਾਵਜੂਦ ਇਸਦੇ ਸਾਡੇ ਦਿਮਾਗ ਅੰਦਰ ਇਹੀ ਸੀ ਕਿ ਅਸੀਂ ਅਗਲੇ 2 ਮੈਚ ਜਿੱਤ ਕੇ ਕੁਆਰਟਰ ਫਾਈਨਲ ‘ਚ ਪਹੁੰਚਣਾ ਹੀ ਹੈ।ਬਾਅਦ ‘ਚ ਕੁਆਰਟਰ ਫਾਈਨਲ ਮੈਚ ਵਿਚ ਵਿਸ਼ਵ ਚੈਂਪੀਅਨ ਅਸਟਰੇਲਿਆ ਟੀਮ ਨੂੰ ਹਰਾ ਕੇ ਜਿੱਤਣਾ ਇੱਕ ਇਤਹਾਸ ਵਾਂਗੂ ਸੀ।ਅਸੀਂ ਮੈਡਲ ਜਿੱਤ ਕੇ ਨਹੀਂ ਲਿਆ ਸਕੇ ਪਰ ਅਸੀਂ ਸਭ ਦੇ ਦਿਲ ਜਿੱਤਣ ਵਿੱਚ ਕਾਮਯਾਬ ਹੋਏ ਹਾਂ।”

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ, “ਪੰਜਾਬ ‘ਚ ਸਰਕਾਰ ਹਾਕੀ ਦੇ 4 ਐਸਟਰੋਟਰਫ ਗਰਾਉਂਡ ਬਣਾਏ ਜਾ ਰਹੇ ਹੈ।ਪਟਿਆਲਾ ‘ਚ ਬਣ ਰਹੀ ਖੇਡ ਯੂਨੀਵਰਸਿਟੀ ਬਹੁਤ ਜਲਦ ਬਣ ਕੇ ਤਿਆਰ ਹੋ ਜਾਏਗੀ। ਇਸ ਯੂਨਿਵਰਸਿਟੀ ‘ਚ ਖਿਡਾਰੀਆਂ ਨੂੰ ਆਧੁਨਿਕ ਸੁਵੀਧਾਵਾ ਮਿਲਣਗੀਆਂ।