ਬਹੁਤ ਸਾਰੇ ਨੌਜਵਾਨ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਵੇਖ ਕੇ ਵਿਦੇਸ਼ੀ ਧਰਤੀ ਤੇ ਚਲੇ ਜਾਂਦੇ ਨੇ । ਵਿਦੇਸ਼ੀ ਧਰਤੀ ਤੇ ਜਾ ਕੇ ਮਿਹਨਤ ਮਜ਼ਦੂਰੀ ਕਰਦੇ ਨੇ । ਕਈ ਵਾਰ ਮਿਹਨਤ ਮਜ਼ਦੂਰੀ ਕਰਦੇ ਹੋਏ ਉਨ੍ਹਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਦੇ ਚੱਲਦੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਚ ਕਾਫੀ ਨਾਮੋਸ਼ੀ ਦਾ ਮਾਹੌਲ ਬਣ ਜਾਂਦਾ ਹੈ । ਕਈ ਵਾਰ ਉੱਥੇ ਰਹਿੰਦੇ ਭਾਰਤੀ ਮੂਲ ਦੇ ਨਾਲ ਸਬੰਧਤ ਵਿਅਕਤੀਆਂ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਹ ਝਿੰਜੋੜ ਕੇ ਰੱਖ ਦਿੰਦੀਆਂ ਨੇ ।
ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਕੈਨੇਡਾ ਦੇ ਵਿੱਚ । ਜਿੱਥੇ ਭਾਰਤੀ ਮੂਲ ਦੇ ਨਾਲ ਸਬੰਧ ਰੱਖਣ ਵਾਲਾ ਇਕ ਵਿਅਕਤੀ ਜਿਸ ਦੀ ਹਾਲਤ ਅਜਿਹੀ ਹੋਈ ਪਈ ਐ ਕੀ ਉਹ ਜਿਊਂਦਾ ਹੋਇਆ ਵੀ ਹਰਕਤ ਨਹੀਂ ਕਰ ਸਕਦਾ ।ਦਰਅਸਲ ਕੈਨੇਡਾ ਦੇ ਵਿਚ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਦੀ ਕੰਮ ਦੌਰਾਨ ਅਚਾਨਕ ਸੱਟ ਲਗ ਗਈ ਜਿਸ ਕਾਰਨ ਕੈਨੇਡਾ ਦੇ ਇਕ ਹਸਪਤਾਲ ਦੇ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਜਿਥੇ ਇਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ।
ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਦੇ ਕੰਮ ਕਰਦੇ ਹੋਏ ਇੱਕ ਲੱਕੜ ਦਾ ਖਡ਼੍ਹਾ ਢਾਂਚਾ ਉਨ੍ਹਾਂ ਦੇ ਉੱਪਰ ਡਿੱਗ ਗਿਆ । ਕਰੀਬ ਇਕ ਘੰਟੇ ਤੱਕ ਮਨਜਿੰਦਰ ਸਿੰਘ ਇਸ ਭਾਰ ਦੇ ਥੱਲੇ ਦਬਿਆ ਰਿਹਾ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । ਕਿਉਂ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ । ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਨੇ ਕੈਨੇਡਾ ਦੀ ਰਹਿਣ ਵਾਲੀ ਇਕ ਗੋਰੀ ਅਮਾਂਡਾ ਸਿੰਘ ਦੇ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਉਨ੍ਹਾਂ ਦੇ ਦੋ ਬੱਚੇ ਨੇ ।
ਅਮਾਂਡਾ ਦੇ ਲਈ ਆਪਣੇ ਪਤੀ ਦੀ ਦੇਖਭਾਲ ਕਰਨਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖਾ ਕੰਮ ਨਹੀਂ ਹੈ । ਅਮਾਂਡਾ ਤੇ ਮਨਜਿੰਦਰ ਸਿੰਘ ਦੇ ਪਰਿਵਾਰ ਨੂੰ ਇਸ ਸਮੇਂ ਮਦਦ ਦੀ ਜ਼ਰੂਰਤ ਹੈ ਜਿਸ ਦੇ ਚਲਦੇ ਅਮਾਂਡਾ ਦੀ ਭੈਣ ਲੀਜ਼ਾ ਦੇ ਵੱਲੋਂ ਪੈਸੇ ਇਕੱਠੇ ਕਰਨ ਦੇ ਉਦੇਸ਼ ਰੱਖ ਕੇ ਗੋ ਫੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ । ਤਾਂ ਜੋ ਅਮਾਂਡਾ ਦੇ ਪਰਿਵਾਰ ਦੀ ਮਦਦ ਹੋ ਸਕੇ । ਅਮਾਂਡਾ ਦੇ ਪਰਿਵਾਰ ਨੂੰ ਪੰਜ ਹਜਾਰ ਡਾਲਰ ਦੀ ਜ਼ਰੂਰਤ ਹੈ । ਜਿਸ ਦੇ ਚੱਲਦੇ ਅਮਾਂਡਾ ਦੀ ਭੈਣ ਨੇ ਇਹ ਪੇਜ ਸਥਾਪਤ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਮਦਦ ਮਿੱਲ ਸਕੇ ।