ਦੇਸ਼ ਵਿੱਚ ਕਰੋਨਾ ਦੇ ਚਲਦੇ ਹੋਏ ਜਿਥੇ ਪਿਛਲੇ ਸਾਲ ਮਾਰਚ ਤੋਂ ਹੀ ਕਰੋਨਾ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਉਥੇ ਹੀ ਕਰੋਨਾ ਟੈਸਟ ਅਤੇ ਟੀਕਾਕਰਨ ਵੀ ਵਧਾ ਦਿੱਤਾ ਗਿਆ ਹੈ। ਭਾਰਤ ਵਿੱਚ ਕਾਫੀ ਹੱਦ ਤੱਕ ਕਰੋਨਾ ਉਪਰ ਕਾਬੂ ਪਾ ਲਿਆ ਗਿਆ ਹੈ ਪਰ ਸਰਕਾਰ ਵੱਲੋਂ ਅਜੇ ਵੀ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਸਮੇਂ-ਸਮੇਂ ਤੇ ਕੀਤੀ ਜਾ ਰਹੀ ਹੈ। ਜਿਸ ਸਦਕਾ ਕਰੋਨਾ ਦੀ ਤੀਜੀ ਲਹਿਰ ਨੂੰ ਭਾਰਤ ਵਿੱਚ ਆਉਣ ਤੋਂ ਰੋਕਿਆ ਜਾ ਸਕੇ।
ਉਥੇ ਹੀ ਵਿਦਿਅਕ ਅਦਾਰਿਆਂ ਦੇ ਵਿਚ ਮੁੜ ਤੋਂ ਬੱਚਿਆਂ ਦੇ ਕਰੋਨਾ ਤੋਂ ਪ੍ਰਭਾਵਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਇੰਡੀਆ ਵਿੱਚ ਖਤਰੇ ਦਾ ਘੁੱਗੂ ਵੱਜ ਗਿਆ ਹੈ ਜਿੱਥੇ ਸਰਕਾਰ ਨੂੰ ਫਿਰ ਤੋਂ ਇਹ ਚਿੰਤਾ ਪੈ ਗਈ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਬੱਚਿਆ ਵਿੱਚ ਕਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਸਰਕਾਰ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਉਥੇ ਹੀ ਕੇਰਲਾ ਦੇ ਵਿੱਚ ਇੱਕ 12 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਜੋ ਇੱਕ ਨਵੇਂ ਵਾਇਰਸ ਨਿਪਾਹ ਦੀ ਚਪੇਟ ਵਿਚ ਆ ਗਿਆ ਸੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਲੋਕ ਨਿਯੰਤਰਣ ਕੇਂਦਰ ਦੀ ਇਕ ਟੀਮ ਨੂੰ ਇਸ ਮਾਮਲੇ ਦੀ ਜਾਂਚ ਵਾਸਤੇ ਭੇਜ ਦਿਤਾ ਗਿਆ ਹੈ। ਉਥੇ ਹੀ ਇਸ ਟੀਮ ਵੱਲੋਂ ਇਸ ਵਾਇਰਸ ਬਾਰੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਵਾਇਰਸ ਉਸ ਸਮੇਂ ਫੈਲਦਾ ਹੈ ਜਦੋਂ ਚਮਗਿੱਦੜ ਫਲਾਂ ਨੂੰ ਖਾਂਦਾ ਹੈ। ਉਸ ਦਾ ਲਾਰ ਫਲਾ ਤੇ ਲੱਗ ਜਾਂਦਾ ਹੈ ਜਿਸ ਨਾਲ ਇਹ ਨਿਪਾਹ ਵਾਇਰਸ ਫੈਲ ਜਾਂਦਾ ਹੈ।
ਉੱਥੇ ਹੀ ਕੇਰਲਾ ਦੀ ਸਿਹਤ ਮੰਤਰੀ ਵੱਲੋਂ ਦੱਸਿਆ ਗਿਆ ਹੈ ਕਿ ਬੱਚੇ ਦੀ ਇਸ ਵਾਇਰਸ ਨਾਲ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਬੱਚੇ ਦੇ ਸਰੀਰ ਤੋਂ ਕੁਝ ਨਮੂਨੇ ਲੈ ਕੇ ਟੈਸਟ ਵਾਸਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੂਨੇ ਵਿਖੇ ਭੇਜੇ ਗਏ ਹਨ। ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਹੈ ਕਿ 12 ਸਾਲਾ ਬੱਚੇ ਦੀ ਮੌਤ ਕੇਰਲ ਦੇ ਇਕ ਨਿੱਜੀ ਹਸਪਤਾਲ ਵਿਚ ਹੋਈ ਸੀ। ਜਿੱਥੇ ਉਸ ਵਿੱਚ ਇਸ ਵਾਇਰਸ ਦੀ ਪੁਸ਼ਟੀ ਵੀ ਕੀਤੀ ਗਈ ਹੈ।