ਆਕਲੈਂਡ (ਬਲਜਿੰਦਰ ਸਿੰਘ)- ਨਿਊਜ਼ੀਲੈਂਡ ਵਿਚ ਵਸਦੇ ਸਿੱਖ ਭਾਈਚਾਰੇ ਅੰਮ੍ਰਿਤਧਾਰੀ,ਭੈਣਾਂ,ਭਰਾਵਾਂ,ਬੱਚਿਆਂ ਨਿਊਜ਼ੀਲੈਂਡ ਦੇ ਗੁਰੂਦਵਾਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਕ੍ਰਿਪਾ ਕਰਕੇ ਆਪ ਜੀ ਦੇ ਪਹਿਨੀ ਹੋਈ ਗੁਰੂ ਮਹਾਰਾਜ ਸਹਿਬ ਦੀ ਦਾਤ “ਸ੍ਰੀ ਸਾਹਿਬ” ਜੀ ਨੂੰ ਆਪਣੀ ਪੋਸ਼ਾਕ ਦੇ ਉੱਪਰੋਂ ਦੀ ਪਾ ਕੇ ਜਨਤਕ ਥਾਵਾਂ ਉੱਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਦਰਅਸਲ ਬੀਤੇ ਦਿਨੀਂ ਨਿਊਲਿਨ ਮਾਲ ਵਿਖੇ ਹੋਈ ਘਟਨਾ ਤੋਂ ਬਾਅਦ ਸੁਰੱਖਿਆ ਇੰਤਜ਼ਾਮਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਕਿ ਸੁਰੱਖਿਆ ਕਰਮਚਾਰੀ ਕਈ ਵਾਰ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਸ੍ਰੀ ਸਾਹਿਬ ਸਾਡੇ ਪਵਿੱਤਰ ਕਕਾਰ ਵਜੋਂ ਸਾਡੇ ਸਰੀਰ ਉੱਤੇ ਸੁਸ਼ੋਭਤ ਹੈ, ਸੋ ਸਨਿਮਰ ਬੇਨਤੀ ਹੈ ਕਿ ਪੁਸ਼ਾਕ ਦੇ ਹੇਠੋਂ ਦੀ ਸਲੀਕੇ ਮੁਤਾਬਕ ਸ੍ਰੀ ਸਾਹਿਬ ਪਹਿਨ ਕੇ ਜਨਤਕ ਤੌਰ ਤੇ ਵਿਚਾਰਿਆ ਜਾਵੇ। ਇਸ ਸੰਬੰਧੀ ਸਾਰੇ ਹੀ ਗੁਰੂ ਘਰਾਂ ਵੱਲੋਂ ਸਾਂਝੇ ਤੌਰ ਤੇ ਸਹਿਮਤੀ ਅਤੇ ਬੇਨਤੀ ਕੀਤੀ ਜਾ ਰਹੀ ਹੈ।