ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਨਵੇਂ ਵਿੱਤ ਮੰਤਰੀ ਮੁੱਲਾ ਹੇਦਯਤੁੱਲਾਹ ਬਦਰੀ, ਸਿੱਖਿਆ ਮੰਤਰੀ ਸ਼ੇਖ ਮੌਲਵੀ ਨੂਰੂਲਲਾ ਤੇ ਸੂਚਨਾ ਤੇ ਸੰਸਕ੍ਰਿਤੀ ਮੰਤਰੀ ਮੁੱਲਾ ਖੌਰੂਲਲਾ ਖੈਰਕਾਹ ਹੋਣਗੇ।
ਇਸ ਦਰਮਿਆਨ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਨੇ ਪ੍ਰੈਸ ਕਾਨਫਰੰਸ ਕਰਕੇ ਦੁਨੀਆ ਦੇ ਨਾਲ ਬਿਹਤਰ ਸਬੰਧਾਂ ਦੀ ਵਕਾਲਤ ਕੀਤੀ।
ਉਨ੍ਹਾਂ ਕਿਹਾ ਦੁਨੀਆ ਦੇ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦੇ ਹਾਂ। ਉਨ੍ਹਾਂ ਅਮਰੀਕਾ ਦੇ ਨਾਲ ਸਬੰਧਾਂ ‘ਤੇ ਵੀ ਬੇਬਾਕੀ ਨਾਲ ਆਪਣੀ ਰਾਇ ਰੱਖਦਿਆਂ ਕਿਹਾ ਕਿ ਅੰਦਰੂਨੀ ਮਾਮਲਿਆਂ ‘ਚ ਕਿਸੇ ਦੀ ਦਖ਼ਲਅੰਦਾਜ਼ੀ ਨਹੀਂ ਚਾਹੁੰਦੇ।
ਮੁੱਲਾ ਹਸਨ ਅਖੁੰਦ ਅਫ਼ਗਾਨਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸਿਰਾਜੁਦੀਨ ਹੱਕਾਨੀ ਗ੍ਰਹਿ ਮੰਤਰੀ ਹੋਣਗੇ।
ਇਰਾਨ ਦੀ ਤਰਜ਼ ਤੇ ਅਫ਼ਗਾਨਿਸਤਾਨ ‘ਚ ਨਵੀਂ ਸਰਕਾਰ ਦਾ ਗਠਨ ਕੀਤਾ ਗਿਆ ਹੈ। ਇਸ ‘ਚ ਸ਼ੇਖ ਹੇਬਤੁੱਲਾਹ ਅਖੁੰਦਜਾ ਅਫ਼ਗਾਨਿਸਤਾਨ ਦੇ ਸਰਵੁਉੱਚ ਲੀਡਰ ਹੋਣਗੇ।