ਐਨਕਾਂ ਨਾਲ ਕਰੋ ਰਿਕਾਰਡ – ਫੇਸਬੁੱਕ ‘ਤੇ ਪਾਓ ਸਟੋਰੀਆਂ ਚਸ਼ਮਾ ਨਿਰਮਾਤਾ ਕੰਪਨੀ Ray Ban ਹੁਣ facebook ਨਾਲ ਰਲਕੇ ਅਜਿਹਾ ਚਸ਼ਮਾ ਲੈ ਕੇ ਆਈ ਹੈ ਕਿ ਤੁਹਾਨੂੰ ਆਪਣੇ ਫੇਸਬੁੱਕ ਪੇਜ ਖਾਤਰ ਵੀਡਿਓ ਰਿਕਾਰਡ ਕਰਨ ਲਈ ਜੇਬ ਵਿਚੋਂ ਸਮਾਰਟ ਫੋਨ ਬਾਹਰ ਕੱਢਣ ਦੀ ਲੋੜ ਨਹੀਂ ਹੋਵੇਗੀ.
ਦੁਨੀਆਂ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਅਜਿਹਾ ‘first generation’ ਕੈਮਰਾ ਲੈਸ ਚਸ਼ਮਾ ਹੋਵੇਗਾ, ਜੋ ਸੋਸ਼ਲ ਮੀਡੀਆ ਲਈ ਵੀਡਿਓ ਅਤੇ ਫੋਟੋਆਂ ਰਿਕਾਰਡ ਕਰੇਗਾ. ਇੱਕ ਵਾਰ ‘ਚ 30 ਸਕਿੰਟਾਂ ਦੀ ਵੀਡਿਓ ਰਿਕਾਰਡਿੰਗ ਹੋਕੇ ਸਿੱਧਾ ਤੁਹਾਡੇ ਫੋਨ ਗੈਲਰੀ ਵਿੱਚ save ਹੋ ਜਾਵੇਗੀ. ਚਸ਼ਮੇ ਵਿੱਚ 5MP ਕੈਮਰੇ ਦੇ ਨਾਲ ਨਾਲ ਸਪਿਕਰ ਵੀ ਹਨ, ਤਾਂ ਜੋ ਤੁਸੀਂ ਆਡੀਓ ਰਿਕਾਰਡ ਅਤੇ ਸੁਣ ਵੀ ਸਕੋ.
ਆਸਟ੍ਰੇਲੀਆ ‘ਚ Facebook RayBan Stories ਨਾਂ ਨਾਲ ਵਿਕਣ ਵਾਲੀਆਂ ਇਹਨਾਂ ਐਨਕਾਂ ਦੀ ਕੀਮਤ $449 ਡਾਲਰ ਹੈ.ਜਦਕਿ ਇਸ ਉਪਕਰਨ ਨੂੰ ਨਿੱਜਤਾ ਚ ਦਖ਼ਲ ਵੀ ਮੰਨਿਆ ਜਾ ਰਿਹਾ ਹੈ. ਹਾਲਾਂਕਿ facebook ਇਹਨਾਂ ਐਨਕਾਂ ਨੂੰ ਵੇਚਣ ਲਈ ਇੱਕ privacy policy ਨੂੰ ਵੀ ਦਿੰਦਾ ਹੈ, ਪਰ ਸੋਸ਼ਲ ਮੀਡੀਆ ‘ਤੇ ਚਰਚਾ ਹੁਣ ਇਸ ਗੱਲ ਦੀ ਹੈ, ਕਿ ਵਾਕਿਆ ਹੀ ਗ਼ਲਤ ਅਨਸਰ ਇਸ ਕਾਗਜ਼ੀ policy ਨੂੰ ਮੰਨਣਗੇ?