ਲੇਬਰ ਪਾਰਟੀ ਦੇ ਟਰਾਂਸਪੋਰਟ ਮਨਿਸਟਰ ਮਾਇਕਲ ਵੁੱਡ
ਨੇ ਇੱਕ ਅਹਿਮ ਫੈਸਲਾ ਲੈਦਿਆ ਘੋਸ਼ਣਾ ਕੀਤੀ ਕਿ ਜਿਸ ਵੀ ਗੱਡਿਆ ਦੇ WOF ,COF ਜਾ ਡਰਾਇਵਰ ਲਾਇਸੰਸ 21 ਜੁਲਾਈ 2021 ਤੋਂ ਬਾਅਦ EXPIRE ਹੋ ਰਹੇ ਸਨ,ਉਹਨਾਂ ਦੀ ਮੁਨਿਆਦ ਹੁਣ 30 ਨਵੰਬਰ 2021 ਤੱਕ ਵਧਾ ਦਿੱਤੀ ਗਈ ਹੈ,ਉਹਨਾਂ ਨੇ ਨਿਊਜੀਲੈਂਡ ‘ਚ ਡੈਲਟਾ ਵੈਰਿੰਟ ਦੇ ਚੱਲਦਿਆਂ ਇਹ ਐਲਾਨ ਕੀਤਾ ਹੈ.
ਡੈਲਟਾ ਵੈਰਿੰਟ ਚਲਦੀਆ ਬਹੁਤੇ ਲੋਕ ਜੋ WOF,COF ਜਾ LICENSE ਦੀ ਮੁਨਿਆਦ ਨਹੀਂ ਵਧਾ ਸਕਦੇ ਤਾ ਲੋਕਾ ਦੀ ਸਹੂਲਿਅਤ ਨੂ ਦੇਖਦੇ ਹੋਇ ਤੇ ਲੌਕਡੋਨ ਅਤੇ ਡੈਲਟਾ ਵੈਰੀੰਟ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ,ਜਿਹਰੇ ਵੀ WOF,COF ਜਾ DRIVING LICENCE 21 ਜੁਲਾਈ 2021 ਜਾ ਉਸ ਤੋਂ ਬਾਅਦ EXPIRE ਹੋ ਰਹੇ ਹਨ ਉਹ ਹੁਣ ਨਵੰਬਰ ਮਹੀਨੇ ਤਕ ਐਕਸਟੈਂਡ ਕਰ ਦਿੱਤੇ ਗਏ ਹਨ।
ਟਰਾਂਸਪੋਰਟ ਮਨਿਸਟਰ ਮਾਈਕਲ ਵੁੱਡ ਅਨੁਸਾਰ 21 ਜੁਲਾਈ ਜਾਂ ਉਸ ਤੋਂ ਬਾਅਦ ਜਿਹੜੇ ਡਰਾਈਵਰਾਂ ਦੇ WOF,COF ਜਾ LICENSE,P ENDORSMENT ਦੀ ਮਿਆਦ ਲੰਘ ਚੁੱਕੀ ਹੈ, ਉਹ ਬਤੌਰ ਈਸ਼ੈਂਸ਼ਲ ਵਰਕਰ ਉਸੇ ਲਾਇਸੰਸ
ਤੇ ਗੱਡੀ ਚਲਾ ਸਕਣਗੇ ਅਤੇ ਇਸੇ ਤਰ੍ਹਾਂ ਈਸ਼ੈਂਸ਼ਲ ਸੇਵਾਵਾਂ ਲਈ ਵਰਤੇ ਜਾਣ ਵਾਲੇ ਵਹੀਕਲ 30 ਨਵੰਬਰ ਤੱਕ ਬਿਨਾਂ ਕਿਸੇ ਡਰ ਤੋਂ ਚਲਾਏ ਜਾ ਸਕਣਗੇ । ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਲੌਕਡਾਊਨ ਦੌਰਾਨ ਆਪਣੀ ਸੇਵਾਵਾਂ ਦੇ ਰਹੇ ਹਨ।