ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਦੇ ਖੁੱਲ੍ਹਣ ਦੀ ਮੰਗ ਲਗਾਤਾਰ ਵਧ ਰਹੀ ਹੈ ਪਰ ਸਰਕਾਰ ਲੋਕਾਂ ਦੇ ਇਸ ਫੈਸਲੇ ਤੋਂ ਬਿਲਕੁਲ ਵੀ ਸਹਿਮਤ ਨਹੀਂ ਹੈ।
ਯਾਤਰੀਆਂ ਦਾ ਅੰਤਰਰਾਸ਼ਟਰੀ ਉਡਾਣਾਂ ਰਾਹੀ ਆਉਣਾ ਦੇਸ਼ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਗਿਆਨੀਆਂ ਨੇ ਇਕ ਖੁਲਾਸਾ ਕੀਤਾ।
ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਾਹਰ ਬੈਠੇ ਨਿਊਜੀਲੈਂਡ ਵਾਸੀਆਂ ਦੀ ਮੰਗ ‘ਤੇ ਇਸ ਮੌਕੇ ਕੁਆਰਂਟੀਨ ਫਸੀਲਟੀ, ਸੈਲਫ-ਆਈਸੋਲੇਸ਼ਨ ਜਾਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਆਦਿ ਜਿਹੇ ਨਿਯਮਾਂ ਲਈ ਬਾਰਡਰ ਖੋਲਦਿਆਂ ਢਿੱਲ ਦਿੱਤੀ ਗਈ ਤਾਂ ਇਹ ਡੈਲਟਾ ਵੈਰੀਅਂਟ ਦੀ ਇੱਕ ਹੋਰ ਲਹਿਰ ਨਿਊਜੀਲੈਂਡ ਵਿੱਚ ਸ਼ੁਰੂ ਕਰ ਸਕਦਾ ਹੈ।
ਦਸਣਯੋਗ ਹੈ ਕਿ ਲਗਭਗ 16,000 ਨਿਊਜੀਲੈਂਡ ਵਾਸੀਆਂ ਨੇ ਰੱਲਕੇ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਇਨ੍ਹਾਂ ਨਿਯਮਾਂ ਵਿੱਚ ਢਿੱਲ ਵਰਤੇ ਜਾਣ ਦੀ ਗੱਲ ਕਹੀ ਗਈ ਹੈ।
ਨਿਊਜੀਲੈਨਡ ਦੇ ਜੰਮਪਲ ਤੇ ਯੂਨੀਵਰਸਿਟੀ ਆਫ ਮੈਲਬੋਰਨ ਦੇ ਮਹਾਂਮਾਰੀ ਮਾਹਿਰ ਟੋਨੀ ਬਲੈਕਲੀ ਦਾ ਇਸ ਸਬੰਧੀ ਕਹਿਣਾ ਹੈ ਕਿ ਕਿਸੇ ਬਸ਼ਿੰਦੇ ਲਈ ਉਸਦੀ ਵਾਪਸੀ ਮੌਕੇ ਦੇਸ਼ ਦੇ ਬਾਰਡਰ ਬੰਦ ਕਰਨਾ ਚੰਗੀ ਗੱਲ ਨਹੀਂ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੌਕੇ ਸੱਚ ਬਹੁਤ ਕੌੜਾ ਹੈ ਤੇ ਇਸ ਨੂੰ ਲੁਕਾਇਆ ਜਾਂ ਛੁਪਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਹ ਡੈਲਟਾ ਵੈਰੀਅਂਟ ਇੱਕ ਗੰਭੀਰ ਚੇਤਾਵਨੀ ਹੈ ਤੇ ਇਸਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।
ਇਸ ਵਾਇਰਸ ਦੇ ਨਾਲ ਆਮ ਲੋਕਾਂ ਦੇ ਨਾਲ ਨਾਲ ਸਰਕਾਰ ਨੂੰ ਵੀ ਬਹੁਤ ਮੁਸ਼ਕਿਲ ਆ ਸਕਦੀ ਹੈ ਜੋ ਬਿਲਕੁਲ ਵੀ ਸਹੀ ਹੈ।