ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਅੱਜ ਆਏ ਨਵੇਂ ਸਾਰੇ ਕੇਸ ਆਕਲੈਂਡ ਤੋ ਹੀ ਹਨ।ਸਿਹਤ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਸਮੁਦਾਇਕ ਪ੍ਰਕੋਪ ਵਿੱਚ ਹੁਣ ਤੱਕ 996 ਮਾਮਲੇ ਸਾਹਮਣੇ ਆਏ ਹਨ ਜਿਨਾ ਵਿੱਚ ਆਕਲੈਂਡ ਵਿੱਚ 979 ਅਤੇ ਵੈਲਿੰਗਟਨ ਵਿੱਚ 17 ਹਨ ਅਤੇ ਇਸ ਦੇ ਨਾਲ ਹੀ ਵੈਲਿੰਗਟਨ ਦੇ 15 ਕੇਸ ਅਤੇ ਆਕਲੈਂਡ ਦੇ 445 ਕੇਸ ਠੀਕ ਹੋ ਗਏ ਹਨ।
ਆਕਲੈਂਡ ਦੇ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਦੇ 19 ਮਰੀਜ਼ ਹਨ, ਅਤੇ ਚਾਰ ਆਈਸੀਯੂ ਵਿੱਚ ਹਨ।ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੁੱਲ 3643 ਮਾਮਲੇ ਸਾਹਮਣੇ ਆਏ ਹਨ।