ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 20 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਅੱਜ ਆਏ ਸਾਰੇ ਕੇਸ ਆਕਲੈਂਡ ਤੋ ਹੀ ਹਨ।ਕੇਸਾਂ ਦੀ ਕੁੱਲ ਗਿਣਤੀ ਹੁਣ 1027 ਹੈ, ਜੋ ਆਕਲੈਂਡ ਵਿੱਚ 1010 ਅਤੇ ਵੈਲਿੰਗਟਨ ਵਿੱਚ 17 ਹਨ।
ਇਸ ਵੇਲੇ 10 ਕੋਰੋਨਾਗ੍ਰਸਤ ਮਰੀਜ ਹੀ ਹਸਪਤਾਲਾਂ ਵਿੱਚ ਭਰਤੀ ਹਨ, ਜਿਨ੍ਹਾਂ ਵਿੱਚੋਂ 3 ਆਈ ਸੀ ਯੂ ਵਾਰਡ ਵਿੱਚ ਹਨ।ਜਿਨਾਂ ਵਿੱਚ ਮਿਡਲਮੋਰ ਹਸਪਤਾਲ ਵਿਖੇ ਛੇ, ਆਕਲੈਂਡ ਸਿਟੀ ਹਸਪਤਾਲ ਵਿਖੇ ਤਿੰਨ ਅਤੇ ਨੌਰਥ ਸ਼ੋਰ ਹਸਪਤਾਲ ਵਿਖੇ ਇੱਕ ਮਰੀਜ਼ ਭਰਤੀ ਹੈ।