ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਘਰ-ਘਰ ਜਾ ਕੇ ਕੋਵਿਡ-19 ਦੇ ਟੀਕੇ ਲਗਵਾਉਣ ਬਾਰੇ ਕਹਿਣ ਦੀਆ ਰਿਪੋਰਟਾਂ ਮਿਲਣ ਤੋ ਬਾਅਦ ਪੁਲਿਸ ਅਤੇ ਹੈਲਥ ਬੋਰਡ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।ਕੈਂਟਰਬਰੀ ਡਿਸਟ੍ਰਿਕਟ ਹੈਲਥ ਬੋਰਡ (ਸੀਡੀਐਚਬੀ) ਦੇ ਅਨੁਸਾਰ, ਕ੍ਰਾਈਸਟਚਰਚ ਦੇ ਐਡਿੰਗਟਨ ਉਪਨਗਰ ਵਿੱਚ ਕੁੱਝ ਵਿਅਕਤੀਆਂ ਲੋਕਾਂ ਦੇ ਘਰ ਦੇ ਦਰਵਾਜ਼ੇ ਤੇ ਜਾ ਸਿਹਤ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਉਹ ਲੋਕਾਂ ਤੋਂ ਵੈਕਸੀਨ ਅਪੌਇੰਟਮੈਂਟ ਬੁੱਕ ਕਰਨ ਲਈ ਫੀਸ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸੀਡੀਐਚਬੀ ਦੇ ਬੁਲਾਰੇ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੇ ਤੁਹਾਡੇ ਨਾਲ ਇਸ ਤਰਾ ਦਾ ਸੰਪਰਕ ਕਰਨ ਦੀ ਕੋਸਿਸ਼ ਕਰਦਾ ਹੈ ਤਾਂ ਕ੍ਰਿਪਾ ਕਰਕੇ ਪੁਲਿਸ ਨੂੰ 105 ਤੇ ਸੂਚਨਾਂ ਦਿਉ।ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਊਜ਼ੀਲੈਂਡ ਵਿੱਚ ਹਰ ਕੋਈ ਜੋ ਟੀਕਾਕਰਨ ਦੇ ਯੋਗ ਹੈ, ਜਾ 12 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੈ ਉਹ ਬਿਨਾਂ ਕਿਸੇ ਫੀਸ ਦੇ ਇਹ ਟੀਕਾ ਪ੍ਰਾਪਤ ਕਰ ਸਕਦਾ ਹੈ।