ਤੁਹਾਨੂੰ ਦੱਸ ਦਈਏ ਕਿ ਕੋਵਿਡ ਮਹਾਮਾਰੀ ਦੌਰਾਨ ਲੌਕਡਾਊਨ ਲਗਾਇਆ ਗਿਆ ਸੀ, ਜਿਸ ਦੌਰਾਨ ਹਵਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ, ਸਰਕਾਰ ਨੇ ਦੋ ਮਹੀਨੇ ਦੇ ਬ੍ਰੇਕ ਤੋਂ ਬਾਅਦ ਪਿਛਲੇ ਸਾਲ 25 ਮਈ ਨੂੰ ਘਰੇਲੂ ਉਡਾਣ ਸੇਵਾਵਾਂ ਫ਼ਿਰ ਤੋਂ ਸ਼ੁਰੂ ਕੀਤੀਆਂ ਗਈਆਂ ਸੀ, ਜਿਸ ਦੌਰਾਨ ਘਰੇਲੂ ਉਡਾਣਾਂ ਨੂੰ 33 ਫ਼ੀਸਦੀ ਦੀ ਸਮੱਰਥਾ ਨਾਲ ਚੱਲਣ ਦੇ ਹੁਕਮ ਜਾਰੀ ਕੀਤੇ ਗਏ ਸੀ। ਦਸੰਬਰ ਤੱਕ ਇਸ ਹੱਦ ਨੂੰ ਵਧਾ ਕੇ 80 ਫ਼ੀਸਦੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੁਬਾਰਾ ਕੋਰੋਨਾ ਦੇ ਮਾਮਲੇ ਵਧਣ ਕਾਰਨ ਇਸੇ ਸਾਲ ਜੂਨ ਵਿੱਚ ਹਵਾਈ ਜਹਾਜ਼ਾਂ ਵਿੱਚ ਇਸ ਹੱਦ ਨੂੰ ਦੁਬਾਰਾ ਘਟਾ ਕੇ 50 ਫ਼ੀਸਦੀ ਕਰ ਦਿਤਾ ਗਿਆ ਸੀ।
ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਕੇਂਦਰੀ ਉਡਾਣ ਮੰਤਰਾਲਾ ਨੇ ਸ਼ਨੀਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ, ਜਿਸ ‘ਚ ਹੁਣ ਘਰੇਲੂ ਏਅਰ ਲਾਈਨਜ਼ ਵਿੱਚ 85 ਫ਼ੀਸਦੀ ਮੁਸਾਫ਼ਿਰ ਸਫ਼ਰ ਕਰ ਸਕਣਗੇ, ਇਸ ਤੋਂ ਪਹਿਲਾਂ 72.5 ਫ਼ੀਸਦੀ ਦੀ ਸਮੱਰਥਾ ਨਾਲ ਹੀ ਉਡਾਣਾਂ ਭਰਨ ਦੀ ਇਜਾਜ਼ਤ ਸੀ। ਇਸ ਤੋਂ ਪਹਿਲਾਂ 12 ਅਗਸਤ ਨੂੰ ਘਰੇਲੂ ਉਡਾਣਾਂ ਦੀ ਸਮੱਰਥਾ ਨੂੰ 65 ਫ਼ੀਸਦੀ ਤੋਂ 72.5 ਫ਼ੀਸਦੀ ਕੀਤਾ ਗਿਆ ਸੀ। 5 ਜੁਲਾਈ ਤੋਂ 12 ਅਗਸਤ ਦੇ ਦਰਮਿਆਨ ਇਹ ਹੱਦ 65 ਫ਼ੀਸਦੀ ਸੀ, ਜਦਕਿ 1 ਜੂਨ ਤੋਂ 5 ਜੁਲਾਈ ਦੇ ਦਰਮਿਆਨ ਇਹ ਹੱਦ 50 ਫ਼ੀਸਦੀ ਰਹੀ ਸੀ। ਮੰਤਰਾਲਾ ਨੇ ਆਪਣੇ ਆਖ਼ਰੀ ਫ਼ੈਸਲੇ ਵਿੱਚ ਸੋਧ ਕਰਦਿਆਂ ਕਿਹਾ ਕਿ 72.5 ਫ਼ੀਸਦੀ ਦੀ ਸਮੱਰਥਾ ਨੂੰ ਵਧਾ ਕੇ 85 ਫ਼ੀਸਦੀ ਕੀਤਾ ਜਾ ਰਿਹਾ ਹੈ।