ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)-ਨਿਊਜ਼ੀਲੈਂਡ ਡੇਅ-ਲਾਈਟ ਸੇਵਿੰਗ ਦੇ ਨਿਯਮ ਤਹਿਤ ਐਤਵਾਰ 26 ਸਤੰਬਰ ਨੂੰ ਸਵੇਰੇ 2 ਵਜੇ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ ਇਹ ਸਮਾਂ ਇਸੇ ਤਰ੍ਹਾਂ 3 ਅਪ੍ਰੈਲ 2022 ਤੱਕ ਜਾਰੀ ਰਹੇਗਾ। ਭਾਵੇਂ ਆਟੋਮੈਟਿਕ ਘੜੀਆਂ ਅਤੇ ਮੋਬਾਈਲ ਫ਼ੋਨ ਆਪਣੇ ਆਪ ਹੀ ਇੱਕ ਘੰਟਾ ਅੱਗੇ ਹੋ ਜਾਂਦੇ ਹਨ ਪਰ ਘਰਾਂ ‘ਚ ਲੱਗੀਆਂ ਘੜੀਆਂ ਸ਼ਨੀਵਾਰ ਦੀ ਰਾਤ ਸੌਣ ਤੋਂ ਪਹਿਲਾਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ।
ਬਦਲੇ ਹੋਏ ਸਮੇਂ ਅਨੁਸਾਰ 26 ਸਤੰਬਰ ਨੂੰ ਜਦੋਂ ਭਾਰਤ ‘ਚ ਦੁਪਹਿਰ ਦੇ 12 ਵਜੇ ਹੋਣਗੇ ਤਾਂ ਨਿਊਜ਼ੀਲੈਂਡ ‘ਚ ਸ਼ਾਮ ਦੇ 7.30 ਵਜੇ ਹੋਣਗੇ। ਡੇਅ-ਲਾਈਟ ਸੇਵਿੰਗ’ ਦਾ ਇਤਿਹਾਸ 1927 ਤੋਂ ਸ਼ੁਰੂ ਹੋਇਆ ਅਤੇ 1974 ‘ਚ ਟਾਈਮ ਐਕਟ ਬਣਾਇਆ ਗਿਆ ਸੀ।