Home » ਕੈਨੇਡਾ ਚੋਣਾਂ ‘ਚ ਜਸਟਿਨ ਟਰੂਡੋ ਚੰਗਾ ਸਮਰਥਨ, ਮੁੜ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ,ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਈ ਸ਼ੁਰੂ
Home Page News World World News

ਕੈਨੇਡਾ ਚੋਣਾਂ ‘ਚ ਜਸਟਿਨ ਟਰੂਡੋ ਚੰਗਾ ਸਮਰਥਨ, ਮੁੜ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ,ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਈ ਸ਼ੁਰੂ

Spread the news

ਕੈਨੇਡਾ ਵਿਚ ਨਵੀਂ ਸਰਕਾਰ ਬਣਾਉਣ ਲਈ ਵੋਟਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਿਛਲੀਆਂ ਫੈਡਰਲ ਚੋਣਾਂ ਵਾਂਗ ਇਸ ਵਾਰ ਵੀ ਸਥਿਤੀ ਸਾਫ਼ ਨਹੀਂ ਹੈ ਕਿ ਕਿਸ ਪਾਰਟੀ ਦੀ ਸਰਕਾਰ ਬਣੇਗੀ । ਹੁਣ ਤੱਕ ਜਿੰਨੇ ਵੀ ਚੋਣ ਸਰਵੇਖਣ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਕੋਈ ਇਕ ਪਾਰਟੀ ਬਹੁਮਤ ਹਾਸਲ ਕਰਦੀ ਨਹੀਂ ਦਿਖਾਈ ਦੇ ਰਹੀ । ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਵਿਚਾਲੇ ਹੈ, ਜਿਨ੍ਹਾਂ ‘ਚ ਟੱਕਰ ਕਾਂਟੇ ਦੀ ਹੈ।

ਸਰਵੇਖਣਾਂ ‘ਚ ਦੋਵੇਂ ਹੀ ਵੱਡੀਆਂ ਪਾਰਟੀਆਂ ਜਸਟਿਨ ਟਰੂਡੋ ਦੀ ਲਿਬਰਲ ਅਤੇ ਏਰਿਨ ਓ ਟੂਲ ਦੀ ਕੰਜ਼ਰਵੇਟਿਵ, ਕਿਸੇ ਨੂੰ ਵੀ ਸਪਸ਼ਟ ਬਹੁਮਤ ਤੋਂ ਕਾਫ਼ੀ ਦੂਰ ਦੱਸਿਆ ਗਿਆ ਹੈ। ‌ ਇਸ ਵਿਚਾਲੇ ਜਗਮੀਤ ਸਿੰਘ ਦੀ ਐਨ ਡੀ ਪੀ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੁੰਦੀ ਦੱਸੀ ਗਈ ਹੈ। ਸੱਤਾ ਹਾਸਲ ਕਰਨ ਲਈ 170 ਸੀਟਾਂ ਦੀ ਜ਼ਰੂਰਤ ਹੈ।

ਹਲਾਂਕਿ ਚੋਣ ਸਰਵੇਖਣਾਂ ਤੋਂ ਬਾਅਦ ਆਖਰੀ ਸਮੇਂ ਤੱਕ ਲੋਕਾਂ ਦੇ ਮੂਡ ਵਿੱਚ ਕਿਸ ਤਰ੍ਹਾਂ ਬਦਲਾਅ ਆਇਆ ਹੈ ਜਾਂ ਲੋਕ ਇਸ ਵਾਰ ਕਿਸ ਪਾਰਟੀ ਦੇ ਹੱਕ ‘ਚ ਫਤਵਾ ਦਿੰਦੇ ਹਨ, ਇਸ ਦਾ ਆਖਰੀ ਫੈਸਲਾ ਚੋਣ ਨਤੀਜੇ ਕਰਨਗੇ।

ਇਸ ਸਮੇਂ ਵੱਖ-ਵੱਖ ਰਾਈਡਿੰਗਜ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ।

ਵੋਟਾਂ ਦੀ ਗਿਣਤੀ ਦੇ ਮੁੱਢਲੇ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਦੀ ਲੀਡ ਸਥਿਤੀ ਇਸ ਤਰ੍ਹਾਂ ਹੈ:-

ਪਾਰਟੀ                                           ਸੀਟਾਂ ‘ਤੇ ਲੀਡ

ਲਿਬਰਲ  (ਜਸਟਿਨ ਟਰੂਡੋ)                             156

ਕੰਜ਼ਰਵੇਟਿਵ (ਏਰਿਨ ਓ ਟੂਲ)                           121

ਬੀ.ਸੀ. (ਫ੍ਰੈਂਕੋਇਸ ਬਲੈਂਚਟ)                              31

ਐਨਡੀਪੀ  (ਜਗਮੀਤ ਸਿੰਘ)                             28

ਇਸ ਵਾਰ ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਨੇ ਵੱਡੀ ਗਿਣਤੀ ਪੰਜਾਬੀਆਂ ਨੂੰ ਵੀ ਟਿਕਟ ਦਿੱਤੀ ਹੈ। ਕਈ ਹਲਕੇ ਅਜਿਹੇ ਹਨ ਕਿ ਜਿੱਥੇ ਮੁਕਾਬਲਾ ਸਿਰਫ ਪੰਜਾਬੀ ਉਮੀਦਵਾਰਾਂ ਵਿਚਾਲੇ ਹੀ ਹੈ।