Home » (IPL 2021) PBKS v RR : ਰਾਜਸਥਾਨ ਨੇ ਪੰਜਾਬ ਨੂੰ 2 ਦੌੜਾਂ ਨਾਲ ਹਰਾਇਆ..
Home Page News India India Sports Sports Sports World Sports

(IPL 2021) PBKS v RR : ਰਾਜਸਥਾਨ ਨੇ ਪੰਜਾਬ ਨੂੰ 2 ਦੌੜਾਂ ਨਾਲ ਹਰਾਇਆ..

Spread the news

ਨੌਜਵਾਨ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਦੀ ਆਖਰੀ ਓਵਰ ‘ਚ ਚਮਤਕਾਰੀ ਗੇਂਦਬਾਜ਼ੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਇੱਥੇ ਮੰਗਲਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਆਈ. ਪੀ. ਐੱਲ. 14 ਦੇ ਕਾਂਟੇ ਦੇ ਹਾਈ ਸਕੋਰਿੰਗ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਰਾਇਲਜ਼ ਵਲੋਂ ਦਿੱਤੇ ਗਏ 20 ਓਵਰਾਂ ਵਿਚ 186 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੇ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (49) ਅਤੇ ਮਯੰਕ ਅਗਰਵਾਲ (67) ਨੇ ਤੂਫਾਨੀ ਪਾਰੀਆਂ ਖੇਡੀਆਂ, ਜਿਸ ਦੇ ਚੱਲਦੇ ਪੂਰੇ ਮੈਚ ਵਿਚ ਇੱਥੇ ਤੱਕ ਕਿ 19ਵੇਂ ਓਵਰ ਤੱਕ ਮੈਚ ਪੰਜਾਬ ਦੇ ਹੱਕ ਵਿਚ ਰਿਹਾ ਪਰ ਮੈਚ ਦੇ 20ਵੇਂ ਓਵਰ ਅਤੇ ਆਖਰੀ ਓਵਰ ਵਿਚ ਤਿਆਗੀ ਦੀ ਚਮਤਕਾਰੀ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ ਤੋਂ ਜਿੱਤਿਆ ਮੈਚ ਖੋਹ ਲਿਆ ਤੇ ਰਾਜਸਥਾਨ ਦੀ ਝੋਲੀ ‘ਚ ਪਾ ਦਿੱਤਾ।

PunjabKesari


ਆਖਰੀ ਓਵਰ ਵਿਚ ਪੰਜਾਬ ਨੂੰ ਜਿੱਤ ਦੇ ਲਈ ਸਿਰਫ 4 ਦੌੜਾਂ ਦੀ ਜ਼ਰੂਰਤ ਸੀ। ਤਿਆਗੀ ਨੇ ਪਹਿਲੀਆਂ 2 ਗੇਂਦਾਂ ਵਿਚ ਇਕ ਦੌੜ ਦਿੱਤੀ ਅਤੇ ਤੀਜੀ ‘ਚ ਸੈੱਟ ਬੱਲੇਬਾਜ਼ ਨਿਕੋਲਸ ਪੂਰਨ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ਨੂੰ ਤਿੰਨ ਗੇਂਦਾਂ ਵਿਚ ਤਿੰਨ ਦੌੜਾਂ ਦੀ ਜ਼ਰੂਰਤ ਸੀ। ਚੌਥੀ ਗੇਂਦ ਦੀਪਕ ਹੁੱਡਾ ਨੇ ਮਿਸ ਕਰ ਦਿੱਤੀ ਅਥੇ 5ਵੀਂ ‘ਤੇ ਆਊਟ ਹੋ ਗਏ। ਪੰਜਾਬ ਨੂੰ ਆਖਰੀ ਗੇਂਦ ‘ਤੇ ਤਿੰਨ ਦੌੜਾਂ ਦੀ ਜ਼ਰੂਰਤ ਸੀ ਪਰ ਨਵੇਂ ਬੱਲੇਬਾਜ਼ ਫੈਬੀਅਨ ਐਲਨ ਬੀਟ ਹੋ ਗਏ ਅਤੇ ਰਾਜਸਥਾਨ ਨੇ ਮੈਚ ਜਿੱਤ ਲਿਆ। ਸ਼ਾਨਦਾਰ ਗੇਂਦਬਾਜ਼ੀ ਦੇ ਲਈ ਕਾਰਤਿਕ ਤਿਆਗੀ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਰਾਜਸਥਾਨ ਨੇ ਇਸ ਜਿੱਤ ਦੇ ਨਾਲ ਮਹੱਤਵਪੂਰਨ 2 ਅੰਕ ਹਾਸਲ ਕੀਤੇ ਅਤੇ ਉਹ ਅੰਕ ਸੂਚੀ ਵਿਚ 6ਵੇਂ ਸਥਾਨ ਤੋਂ 5ਵੇਂ ਸਥਾਨ ‘ਤੇ ਆ ਗਿਆ ਹੈ। ਉਸਦੀ ਚੋਟੀ ਚਾਰ ਵਿਚ ਆਉਣ ਦੀ ਦਾਅਵੇਦਾਰੀ ਵੀ ਮਜ਼ਬੂਤ ਹੋ ਗਈ ਹੈ, ਜਦਕਿ ਪੰਜਾਬ ਦੇ ਲਈ ਸਥਿਤੀ ਹੋਰ ਵੀ ਮੁਸ਼ਕਿਲ ਹੋ ਗਈ ਹੈ।

PunjabKesari


ਅੰਕ ਸੂਚੀ ਵਿਚ ਤਾਂ ਉਸਦੇ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਈ ਹੈ ਪਰ ਉਸ ਨੂੰ ਟੂਰਨਾਮੈਂਟ ਦੇ ਨਾਕਆਊਟ ਗੇੜ ਵਿਚ ਜਾਣ ਦੇ ਲਈ ਅਗਲੇ ਪੰਜੇ ਮੈਚ ਜਿੱਤਣੇ ਹੋਣਗੇ ਜੋ ਉਸਦੇ ਲਈ ਮੁਸ਼ਕਿਲ ਹਨ। ਉਸਦੇ ਅਗਲੇ ਪੰਜ ਮੁਕਾਬਲੇ ਕ੍ਰਮਵਾਰ- ਹੈਦਰਾਬਾਦ, ਮੁੰਬਈ, ਕੋਲਕਾਤਾ, ਬੈਂਗਲੁਰੂ ਤੇ ਚੇਨਈ ਦੇ ਨਾਲ ਹੋਣੇ ਹਨ। ਪੰਜਾਬ ਕਿੰਗਜ਼ ਦੇ ਅਰਸ਼ਦੀਪ ਨੇ ਚਾਰ ਓਵਰਾਂ ਵਿਚ ਪੰਜ ਵਿਕਟਾਂ ਹਾਸਲ ਕਰਕੇ ਆਪਣੇ ਆਈ. ਪੀ. ਐੱਲ. ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਨੇ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ।

PunjabKesari
PunjabKesari

ਰਾਜਸਥਾਨ ਰਾਇਲਜ਼  : ਯਸ਼ਸਵੀ ਜੈਸਵਾਲ, ਏਵਿਨ ਲੁਈਸ, ਸੰਜੂ ਸੈਮਸਨ (ਡਬਲਯੂ/ਸੀ), ਲਿਆਮ ਲਿਵਿੰਗਸਟੋਨ, ਮਹੀਪਾਲ ਲੋਮਰ, ਰਿਆਨ ਪਰਾਗ, ਰਾਹੁਲ ਤਿਵੇਤੀਆ, ਕ੍ਰਿਸ ਮੌਰਿਸ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਾਕਰੀਆ, ਕਾਰਤਿਕ ਤਿਆਗੀ
 

ਪੰਜਾਬ ਕਿੰਗਜ਼ : ਕੇਐਲ ਰਾਹੁਲ (ਡਬਲਯੂ/ਸੀ), ਮਯੰਕ ਅਗਰਵਾਲ, ਏਡਨ ਮਾਰਕਰਮ, ਨਿਕੋਲਸ ਪੂਰਨ, ਦੀਪਕ ਹੁੱਡਾ, ਫੈਬੀਅਨ ਐਲਨ, ਆਦਿਲ ਰਾਸ਼ਿਦ, ਹਰਪ੍ਰੀਤ ਬਰਾੜ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਈਸ਼ਾਨ ਪੋਰਲ