ਕੇਲਾ ਸੁਆਦ ਅਤੇ ਗੁਣਕਾਰੀ ਫ਼ਲਾਂ ‘ਚੋਂ ਇੱਕ ਹੈ। ਇਸ ‘ਚ ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ ਅਤੇ ਵਿਟਾਮਿਨ ਵਰਗੇ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ। ਇਸ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦਹੁੰਦਾ ਹੈ ਪਰ ਇੱਕ ਨਿਸ਼ਚਿਤ ਖੁਰਾਕ ਤੱਕ। ਕੇਲੇ ਦਾ ਜ਼ਿਆਦਾ ਸੇਵਨ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਕੇਲੇ ਦਾ ਸੇਵਨ…
ਭਾਰ ਘਟਾਉਣ ਲਈ: ਜੇ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਕੇਲੇ ਨੂੰ ਇੱਕ ਨਿਸ਼ਚਿਤ ਮਾਤਰਾ ‘ਚ ਸ਼ਾਮਲ ਕਰ ਸਕਦੇ ਹੋ। ਰੋਜ਼ਾਨਾ ਇਕ ਜਾਂ ਦੋ ਕੇਲੇ ਖਾਓ। ਇੱਕ ਪੱਕਿਆ ਹੋਇਆ ਕੇਲਾ ਜੋ ਥੋੜਾ ਜਿਹਾ ਹਰਾ ਹੋਵੇ। ਇਸ ‘ਚ ਸਟਾਰਚ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਸਵੇਰੇ ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ ਜਿਸ ਨਾਲ ਭੁੱਖ ਘੱਟ ਲੱਗੇਗੀ।
ਭਾਰ ਵਧਾਉਣ ਲਈ: ਕੇਲੇ ਦਾ ਜ਼ਿਆਦਾ ਅਤੇ ਘੱਟ ਮਾਤਰਾ ‘ਚ ਸੇਵਨ ਕਰਨ ਨਾਲ ਸਰੀਰ ‘ਤੇ ਵੱਖ-ਵੱਖ ਅਸਰ ਪੈਂਦੇ ਹਨ। ਜੇ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਖਾਣੇ ਦੇ ਨਾਲ ਰੋਜ਼ਾਨਾ 8-10 ਕੇਲੇ ਖਾ ਸਕਦੇ ਹੋ। ਕੇਲੇ ਨੂੰ ਇੱਕ ਠੋਸ ਖੁਰਾਕ ਮੰਨਿਆ ਜਾਂਦਾ ਹੈ। ਇੱਕ ਦਿਨ ‘ਚ ਬੱਚਿਆਂ ਨੂੰ ਇੱਕ ਜਾਂ ਦੋ ਛੋਟੇ ਕੇਲੇ ਖਿਲਾਉਣੇ ਫ਼ਾਇਦੇਮੰਦ ਹੁੰਦੇ ਹਨ। ਕੇਲਾ ਖਾਣ ਨਾਲ ਬੱਚਿਆਂ ਦਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਬੱਚਿਆਂ ਲਈ ਪੱਕਿਆ ਅਤੇ ਪੀਲੇ ਰੰਗ ਦਾ ਕੇਲਾ ਫਾਇਦੇਮੰਦ ਹੁੰਦਾ ਹੈ।
ਗਰਭਵਤੀ ਔਰਤਾਂ ਲਈ: ਕੇਲੇ ਦਾ ਸੇਵਨ ਗਰਭਵਤੀ ਔਰਤਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਕੇਲੇ ‘ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਮਾਂ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ। ਪ੍ਰੈਗਨੈਂਸੀ ਦੌਰਾਨ ਡਾਕਟਰ ਔਰਤਾਂ ਨੂੰ ਕੇਲਾ ਖਾਣ ਦੀ ਸਲਾਹ ਵੀ ਦਿੰਦੇ ਹਨ। ਕੇਲੇ ‘ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਜਿਨ੍ਹਾਂ ਔਰਤਾਂ ਨੂੰ ਕੈਲਸ਼ੀਅਮ ਦੀ ਕਮੀ ਹੈ ਜਾਂ ਫ਼ਿਰ ਹੱਡੀਆਂ ਦੀ ਸਮੱਸਿਆ ਹੈ ਉਨ੍ਹਾਂ ਲਈ ਰੋਜ਼ਾਨਾ ਕੇਲੇ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਅਨੀਮੀਆ, ਡਾਇਰੀਆ, ਸ਼ੂਗਰ ਅਤੇ ਪਾਚਨ ਵਰਗੀਆਂ ਬਿਮਾਰੀਆਂ ‘ਚ ਵੀ ਕੇਲਾ ਲਾਭਕਾਰੀ ਹੈ।