Home » ਅੱਜ ਕਿਸਾਨ ਸੰਗਠਨਾਂ ਵੱਲੋਂ ‘ਭਾਰਤ ਬੰਦ’ ਦਾ ਸੱਦਾ, ਸਿਰਫ ਇਨ੍ਹਾਂ ਚੀਜ਼ਾਂ ਦੀ ਰਹੇਗੀ ਖੁੱਲ੍ਹ…..
Home Page News India India News

ਅੱਜ ਕਿਸਾਨ ਸੰਗਠਨਾਂ ਵੱਲੋਂ ‘ਭਾਰਤ ਬੰਦ’ ਦਾ ਸੱਦਾ, ਸਿਰਫ ਇਨ੍ਹਾਂ ਚੀਜ਼ਾਂ ਦੀ ਰਹੇਗੀ ਖੁੱਲ੍ਹ…..

Spread the news

Bharat bandh: Tomorrow everything across the country will be closed, only these things will be open

ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਸੰਗਠਨਾਂ ਨੇ ਸੋਮਵਾਰ 27 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ SKM) ਦੀ ਅਗਵਾਈ ਵਿੱਚ ‘ਭਾਰਤ ਬੰਦ’ ਦਾ ਇਹ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਲਾਗੂ ਰਹੇਗਾ। ਵਿਰੋਧੀ ਪਾਰਟੀਆਂ ਨੇ ਵੀ ਹੁਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

27 ਸਤੰਬਰ ਨੂੰ ਭਾਰਤ ਬੰਦ: ਜਾਣੋ ਕੀ ਰਹੇਗਾ ਬੰਦ?

·        ਲੋਕਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਆਉਣ-ਜਾਣ ਵਿੱਚ ਮੁਸ਼ਕਲ ਆ ਸਕਦੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਅੰਦਰ ਵਿਰੋਧ ਪ੍ਰਦਰਸ਼ਨ ਨਹੀਂ ਕਰਨਗੇ ਪਰ ਸਰਹੱਦਾਂ ‘ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ।

·        ਹਰਿਆਣਾ ਵਿੱਚ, 27 ਸਤੰਬਰ ਨੂੰ, ਸਾਰੇ ਰਾਜ ਤੇ ਰਾਸ਼ਟਰੀ ਰਾਜ ਮਾਰਗ 10 ਘੰਟੇ ਭਾਵ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

·        ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਤੇ ਰਾਜ ਸਰਕਾਰ ਦੇ ਸਾਰੇ ਦਫਤਰ ਤੇ ਅਦਾਰੇ ਵੀ ਬੰਦ ਰਹਿਣਗੇ।

·        ਬਾਜ਼ਾਰ, ਦੁਕਾਨਾਂ, ਮਾਲ, ਉਦਯੋਗ ਵੀ ਬੰਦ ਰਹਿਣਗੇ।

·        ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰੇ ਵੀ ਬੰਦ ਕੀਤੇ ਜਾ ਸਕਦੇ ਹਨ।

·        ਕਿਸਾਨਾਂ ਦਾ ਦਾਅਵਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

27 ਸਤੰਬਰ ਨੂੰ ਭਾਰਤ ਬੰਦ: ਜਾਣੋ ਕੀ ਹੋਵੇਗਾ ਖੁੱਲ੍ਹਾ?

·        ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸਾਂ ਸਮੇਤ ਸਾਰੀਆਂ ਮੈਡੀਕਲ ਨਾਲ ਜੁੜੀਆਂ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।

·        ਜੇ ਕਿਸੇ ਵਿਦਿਆਰਥੀ ਨੇ ਇਮਤਿਹਾਨ ਜਾਂ ਇੰਟਰਵਿਊ ਲਈ ਜਾਣਾ ਹੋਵੇਗਾ, ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾਵੇਗਾ।

·        ਇਸ ਦੇ ਨਾਲ ਹੀ, ਕੋਰੋਨਾ ਨਾਲ ਸਬੰਧਤ ਕਿਸੇ ਵੀ ਸੇਵਾ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ।

·        ਇਸ ਅੰਦੋਲਨ ਵਿੱਚ ਕਿਸੇ ਕਿਸਮ ਦੀ ਹਿੰਸਾ ਤੇ ਤੋੜ-ਭੰਨ ਨਹੀਂ ਹੋਣੀ ਚਾਹੀਦੀ।

·        ਫਾਇਰ ਬ੍ਰਿਗੇਡ, ਨਿੱਜੀ ਐਮਰਜੈਂਸੀ ਵਰਗੀ ਕਿਸੇ ਵੀ ਘਟਨਾ ਨਾਲ ਜੁੜੇ ਪ੍ਰੋਗਰਾਮ ਤੇ ਕੰਮ ਬੰਦ ਨਹੀਂ ਕੀਤੇ ਜਾਣਗੇ।