ਮਾਰਕ੍ਰਮ ਨੇ 29 ਗੇਂਦਾਂ ‘ਤੇ 42 ਦੌੜਾਂ ਦੀ ਪਾਰੀ ਵਿਚ 6 ਚੌਕੇ ਲਗਾਏ। ਉਹ 16ਵੇਂ ਓਵਰ ਵਿਚ ਲੈੱਗ ਸਪਿਨਰ ਰਾਹੁਲ ਚਾਹਰ ਦੀ ਪਹਿਲੀ ਗੇਂਦ ‘ਤੇ ਚੌਕਾ ਮਾਰਨ ਤੋਂ ਬਾਅਦ ਅਗਲੀ ਗੇਂਦ ‘ਤੇ ਸਵੀਪ ਖੇਡਣ ਦੀ ਕੋਸ਼ਿਸ਼ ਵਿਚ ਬੋਲਡ ਹੋ ਗਏ। ਦੀਪਕ ਹੁੱਡਾ ਨੇ 26 ਗੇਂਦਾਂ ਵਿਚ ਇਕ ਚੌਕੇ ਅਤੇ ਇਕ ਛੱਕੇ ਗੀ ਮਦਦ ਨਾਲ 28 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਲੋਕੇਸ਼ ਰਾਹੁਲ ਨੇ 22 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 21 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ ਇਸ ਮੈਚ ਤੋਂ ਬਾਹਰ ਰਹਿਣ ਦੇ ਬਾਅਦ ਓਪਨਿੰਗ ਵਿਚ ਉਤਰੇ ਮਨਦੀਪ ਸਿੰਘ ਨੇ 14 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਇਸ ਮੈਚ ਵਿਚ ਖੇਡਣ ਉਤਰੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਸਿਰਫ ਇਕ ਦੌੜ ਬਣਾ ਕੇ ਆਊਟ ਹੋਏ ਜਦਕਿ ਨਿਕੋਲਸ ਪੂਰਨ 2 ਦੌੜਾਂ ਹੀ ਬਣਾ ਸਕੇ। ਹਰਪ੍ਰੀਤ ਬਰਾਰ ਨੇ ਅਜੇਤੂ 14 ਅਤੇ ਨਾਥਨ ਨੇ ਅਜੇਤੂ 6 ਦੌੜਾਂ ਬਣਾ ਕੇ ਪੰਜਾਬ ਨੂੰ 135 ਤੱਕ ਪਹੁੰਚਾਇਆ।
ਮੁੰਬਈ ਦੀ ਟੀਮ ਵਲੋਂ ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ ਵਿਚ 24 ਦੌੜਾਂ ‘ਤੇ 2 ਵਿਕਟਾਂ ਅਤੇ ਕੀਰੋਨ ਪੋਲਾਰਡ ਨੇ ਇਕ ਓਵਰ ਵਿਚ 8 ਦੌੜਾਂ ‘ਤੇ 2 ਵਿਕਟਾਂ ਜਦਕਿ ਕਰੁਣਾਲ ਪੰਡਯਾ ਤੇ ਰਾਹੁਲ ਚਾਹਰ ਨੂੰ 1-1 ਵਿਕਟ ਮਿਲਿਆ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਐਡਮ ਮਿਲਨੇ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ
ਪੰਜਾਬ ਕਿੰਗਜ਼ : ਕੇ. ਐੱਲ. ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਏਡਨ ਮਾਰਕ੍ਰਮ, ਨਿਕੋਲਸ ਪੂਰਨ, ਦੀਪਕ ਹੁੱਡਾ, ਹਰਪ੍ਰੀਤ ਬਰਾੜ, ਰਵੀ ਬਿਸ਼ਨੋਈ, ਮੁਹੰਮਦ ਸ਼ੰਮੀ, ਨਾਥਨ ਐਲਿਸ, ਅਰਸ਼ਦੀਪ ਸਿੰਘ