ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਿਦੇਸ਼ਾ ਦੀਆਂ ਸਰਕਾਰਾਂ ਵਲੋਂ ਨਵੇ ਪ੍ਰੋਗਰਾਮ ਵਿੱਢੇ ਜਾਂਦੇ ਹਨ, ਨਿਊਜ਼ਿਲੈਡ ਸਰਕਾਰ ਵਲੋਂ ਇਕ ਨਵਾਂ ਪ੍ਰੋਗਰਾਮ ਲਿਆਂਦਾ ਗਿਆ ਜਿਸ ਬਾਰੇ ਨਿਊਜ਼ਿਲੈਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਰੀ ਜਾਣਕਾਰੀ ਦਿੱਤੀ ਹੈ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਣ ਦੀ ਗਤੀ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਮ ਆਈਸੋਲੇਸ਼ਨ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕਰੇਗੀ। ਵਰਤਮਾਨ ਵਿਚ ਨਿਊਜ਼ੀਲੈਂਡ ਵਾਸੀਆਂ ਨੂੰ ਵਿਦੇਸ਼ਾਂ ਤੋਂ ਘਰ ਪਰਤਣ ‘ਤੇ ਦੋ ਹਫ਼ਤਿਆਂ ਲਈ ਹੋਟਲਾਂ ਵਿਚ ਕੁਆਰੰਟੀਨ ਰਹਿਣਾ ਪੈਂਦਾ ਹੈ। ਉੱਧਰ ਆਸਟ੍ਰੇਲੀਆ ਵੀ ਕੌਮਾਂਤਰੀ ਸਰਹੱਦ ਖੋਲ੍ਹਣ ‘ਤੇ ਵਿਚਾਰ ਕਰ ਰਿਹਾ ਹੈ।
ਆਰਡਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਪਾਇਲਟ ਪ੍ਰੋਗਰਾਮ ਨਿਊਜ਼ੀਲੈਂਡ ਦੇ ਲੋਕਾਂ ਨੂੰ ਘਰ ਵਿਚ ਆਈਸੋਲੇਸ਼ਨ ਦੀ ਇਜਾਜ਼ਤ ਦੇਵੇਗਾ। ਇਸ ਵਿਚ 150 ਕਾਰੋਬਾਰੀ ਯਾਤਰੀ ਵੀ ਸ਼ਾਮਲ ਹੋਣਗੇ, ਜੋ 30 ਅਕਤੂਬਰ ਤੋਂ 8 ਦਸੰਬਰ ਦੇ ਵਿਚਕਾਰ ਦੇਸ਼ ਵਿਚ ਆਉਣਗੇ। ਪ੍ਰੋਗਰਾਮ ਦੇ ਤਹਿਤ ਵਾਪਸ ਪਰਤੇ ਲੋਕਾਂ ਦੀ ਨਿਗਰਾਨੀ ਅਤੇ ਪਰੀਖਣ ਕੀਤਾ ਜਾਵੇਗਾ। ਦੇਸ਼ ਵਿਚ ਜਾਰੀ ਟੀਕਾਕਰਣ ਮੁਹਿੰਮ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੀ ਆਬਾਦੀ ਵਿਚੋਂ 43 ਫੀਸਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ। ਅਰਡਰਨ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਆਕਲੈਂਡ ਹੋਟਲ ਆਈਸੋਲੇਸ਼ਨ ਵਿਚ ਡੈਲਟਾ ਵੈਰੀਐਂਟ ਦੇ ਲੀਕ ਹੋਣ ਦੇ ਬਾਅਦ 17 ਅਗਸਤ ਤੋਂ ਬੰਦ ਹੈ। 82 ਫੀਸਦੀ ਯੋਗ ਆਬਾਦੀ ਨੂੰ ਫਾਈਜ਼ਰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਦੇ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਵਾਲਾ ਤਰੀਕਾ ਅਪਣਾਇਆ ਹੈ ਅਤੇ ਡੈਲਟਾ ਵੈਰੀਐਂਟ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।