Home » ਕੇਂਦਰ ਸਰਕਾਰ ਇੱਕ ਵਾਰ ਫੇਰ ਤੋਂ ਨੋਟ ਬਦਲਣ ਦੀ ਤਿਆਰੀ ‘ਚ ਹੈ।RBI ਵੱਲੋਂ ਟ੍ਰਾਇਲ ਜਾਰੀ
Home Page News India India News

ਕੇਂਦਰ ਸਰਕਾਰ ਇੱਕ ਵਾਰ ਫੇਰ ਤੋਂ ਨੋਟ ਬਦਲਣ ਦੀ ਤਿਆਰੀ ‘ਚ ਹੈ।RBI ਵੱਲੋਂ ਟ੍ਰਾਇਲ ਜਾਰੀ

Spread the news

 ਮੀਡੀਆ ਰਿਪੋਰਟਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ। RBI 100 ਰੁਪਏ ਦੇ ਕਰੰਸੀ ਨੋਟ ਬਦਲਣ ਦੀ ਤਿਆਰੀ ‘ਚ ਹੈ

ਰਿਜ਼ਰਵ ਬੈਂਕ ਛੇਤੀ ਹੀ 100 ਰੁਪਏ ਦੇ ਅਜਿਹੇ ਨਵੇਂ ਨੋਟ ਲਿਆਉਣ ਦੀ ਤਿਆਰੀ ’ਚ ਹੈ, ਜੋ ਨਾ ਗਲਣਗੇ ਤੇ ਨਾ ਹੀ ਫਟਣਗੇ। ਰਿਜ਼ਰਵ ਬੈਂਕ ਆਫ ਇੰਡੀਆ (RBI) 100 ਰੁਪਏ ਦੇ ਵਾਰਨਿਸ਼ ਲੱਗੇ ਨੋਟ ਜਾਰੀ ਕਰਨ ਦੀ ਤਿਆਰੀ ’ਚ ਹੈ। ਹਾਲਾਂਕਿ ਹਾਲੇ ਇਸ ਨੂੰ ਟ੍ਰਾਇਲ ਦੇ ਆਧਾਰ ’ਤੇ ਜਾਰੀ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਫੀਲਡ ਟ੍ਰਾਇਲ ਸਫਲ ਰਹਿਣ ਤੋਂ ਬਾਅਦ ਨੋਟ ਬਾਜ਼ਾਰ ’ਚ ਉਤਾਰੇ ਜਾਣਗੇ ਤੇ ਪੁਰਾਣੇ ਨੋਟ ਹੌਲੀ-ਹੌਲੀ ਸਿਸਟਮ ਤੋਂ ਬਾਹਰ ਕਰ ਦਿੱਤੇ ਜਾਣਗੇ। ਵਾਰਨਿਸ਼ ਲੱਗੇ 100 ਰੁਪਏ ਦੇ ਨੋਟ ਵੀ ਬੈਂਗਣੀ ਰੰਗ ਦੇ ਹੀ ਹੋਣਗੇ। ਨੋਟ ਗਾਂਧੀ ਸੀਰੀਜ਼ ਦਾ ਹੀ ਹੋਵੇਗਾ।

ਹਾਲੇ 100 ਰੁਪਏ ਦੇ ਨੋਟ ਦੀ ਔਸਤਨ ਉਮਰ ਢਾਈ ਤੋਂ ਸਾਢੇ 3 ਸਾਲ ਹੈ। ਵਾਰਨਿਸ਼ ਲੱਗੇ ਨੋਟ ਦੀ ਉਮਰ ਕਰੀਬ 7 ਸਾਲ ਹੋਵੇਗੀ।