ਬਾਹਰ ਫ਼ਸੇ ਹੋਏ ਲੋਕਾਂ ਨੂੰ ਵਾਪਸੀ ਦਾ ਭਰੋਸਾ ਦਿੰਦੇ ਹੋਏ ਸ਼੍ਰੀ ਮੌਰਿਸਨ ਨੇ ਕਿਹਾ ਕਿ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ਼ ਰਜਿਸਟਰਡ ਕਰਵਾਇਆ ਹੈ ਅਤੇ ਜੋ ਕੋਵਿਡ-19 ਟੀਕਾ ਲਵਾ ਚੁੱਕੇ ਹਨ ਨੂੰ ਘਰ ਵਾਪਸੀ ਵਿੱਚ ਤਰਜੀਹ ਦਿੱਤੀ ਜਾਵੇਗੀ।
ਸ੍ਰੀ ਮੌਰਿਸਨ ਨੇ ਕਿਹਾ ਕਿ ਜਦੋਂ ਸਾਰੇ ਆਸਟ੍ਰੇਲੀਅਨ ਨਾਗਰਿਕ ਵਾਪਿਸ ਆ ਜਾਣਗੇ ਤਾਂ ਸਰਕਾਰ ਹੁਨਰਮੰਦ ਪ੍ਰਵਾਸੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਵੇਗੀ ਜਿਸ ਤੋਂ ਬਾਅਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਹੋਵੇਗੀ।
ਦੱਸਣਯੋਗ ਹੈ ਕਿ ਮਾਰਚ 2020 ਵਿੱਚ ਸਰਹੱਦਾਂ ਬੰਦ ਹੋਣ ਤੋਂ ਬਾਅਦ ਭਾਰਤ ਵਿੱਚ ਫ਼ਸੇ ਤਕਰੀਬਨ 26,500 ਆਸਟ੍ਰੇਲੀਅਨ ਲੋਕਾਂ ਨੇ ਘਰ ਵਾਪਸੀ ਕੀਤੀ ਹੈ ਜਦ ਕਿ 10,000 ਤੋਂ ਵੱਧ ਅਜੇ ਵੀ ਭਾਰਤ ਵਿੱਚ ਫ਼ਸੇ ਹੋਏ ਹਨ।
ਸ੍ਰੀ ਮੌਰਿਸਨ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਅਤੇ ਵਸਨੀਕਾਂ ਨੂੰ ਦੇਸ਼ ਤੋਂ ਬਾਹਰ ਜਾਣ ਅਤੇ ਉਨ੍ਹਾਂ ਰਾਜਾਂ ਜਿਨ੍ਹਾਂ ਵਿੱਚ 80 ਪ੍ਰਤੀਸ਼ਤ ਟੀਕਾਕਰਣ ਹੋ ਚੁੱਕਾ ਹੈ, ਵਿੱਚ ਵਾਪਸ ਆਉਣ ਦੀ ਆਗਿਆ ਦੇਣ ਲਈ ਇੱਕ ਪ੍ਰਭਾਵੀ ਪ੍ਰਣਾਲੀ ਤਿਆਰ ਕਰ ਰਹੀ ਹੈ।