ਲਗਪਗ 73 ਸਾਲ ਬਾਅਦ ਏਅਰ ਇੰਡੀਆ ਇਕ ਵਾਰ ਫਿਰ ਟਾਟਾ ਸਮੂਹ ਦੀ ਕੰਪਨੀ ਬਣਨ ਜਾ ਰਹੀ ਹੈ। ਸਰਕਾਰੀ ਖੇਤਰ ਦੀ ਇਸ ਖਸਤਾ ਹਾਲਤ ਕੰਪਨੀ ਦੀ ਵਿਨਿਵੇਸ਼ ਪ੍ਰਕ੍ਰਿਆ ਆਖਰੀ ਪੜਾਅ ‘ਤੇ ਇਸ ਲਈ ਜਿਨ੍ਹਾਂ ਨਿੱਜੀ ਕੰਪਨੀਆਂ ਨੇ ਬੋਲੀ ਲਾਈ ਹੈ ਉਨਾਂ ਵਿੱਚੋਂ ਟਾਟਾ ਸਮੂਹ ਨੇ ਸਭ ਤੋਂ ਜ਼ਿਆਦਾ ਬੋਲੀ ਲਾਈ ਹੈ। ਵੈਸੇ ਇਸ ਬਾਰੇ ਆਖਰੀ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਟੀਮ ਨੇ ਲੈਣਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਵੱਲੋਂ ਤਹਿ ਮਪਦੰਡਾਂ ‘ਤੇ ਟਾਟਾ ਸਮੂਹ ਦੀ ਪੇਸ਼ਕਸ਼ ਪੂਰੀ ਤਰ੍ਹਾਂ ਖਰੀ ਉਤਰ ਰਹੀ ਹੈ।
ਵਿਨਿਵੇਸ਼ (ਡਿਸਇਨਵੈਸਟਮੈਂਟ) ਪ੍ਰਕ੍ਰਿਆ ਤੇ ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਸਕੱਤਰਾਂ ਦੀ ਟੀਮ ਨੇ ਟਾਟਾ ਵੱਲੋਂ ਕੀਤੀ ਪੇਸ਼ਕਸ਼ ਦੀ ਸਿਫ਼ਾਰਸ਼ ਵੀ ਕਰ ਦਿੱਤੀ ਹੈ। ਇਥੇ ਦੱਸਣਾ ਬਣਦਾ ਹੈ ਕਿ ਸਾਲ 2019 ਤਕ ਏਅਰ ਇੰਡੀਆ ਤੇ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ। ਇਸ ਨੂੰ ਖਰੀਦਣ ਵਾਲੀ ਕੰਪਨੀ ਨੂੰ ਇਸ ਕਰਜ਼ ਦਾ 233865 ਦੇ ਹਿੱਸਾ ਲੈਣਾ ਹੋਵੇਗਾ। ਏਅਰ ਇੰਡੀਆ 2007 ਤੋਂ ਲਗਾਤਾਰ ਘਾਟੇ ‘ਚ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ ਇਸ ਨੂੰ ਵੇਚਣ ਦਾ ਵਿਚਾਰ ਬਣਾਇਆ ਹੈ।