ਅੱਜ ਸੋਨੇ ਦੀਆਂ ਕੀਮਤਾਂ ‘ਚ ਫੇਰਬਦਲ ਨਜ਼ਰ ਆਇਆ। ਸਰਾਫਾ ਬਾਜ਼ਾਰ ‘ਚ 10 ਗ੍ਰਾਮ ਸੋਨੇ ਦੀ ਕੀਮਤ ‘ਚ ਤੇਜ਼ੀ ਨਾਲ ਗਿਰਾਵਟ ਆਈ।
ਸੋਨੇ-ਚਾਂਦੀ (Gold-silver) ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਜੇ ਤੁਸੀਂ ਅੱਜ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਸਮੇਂ ਖਰੀਦ ਸਕਦੇ ਹੋ। ਮਲਟੀ ਕਮੋਡਿਟੀ ਐਕਸਚੇਂਜ (Multi Commodity Exchange) ‘ਤੇ ਸੋਨਾ (Gold price) ਦਸੰਬਰ ਫਿਊਚਰਜ਼ ‘ਚ 102 ਰੁਪਏ ਜਾਂ 0.22 ਫੀਸਦੀ ਦੀ ਗਿਰਾਵਟ ਨਾਲ 46,655 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕੱਲ੍ਹ ਦੇ ਕਾਰੋਬਾਰੀ ਦਿਨ ‘ਚ ਇਹ 46,757 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।
ਚਾਂਦੀ ਵੀ ਸਸਤੀ ਹੋਈ
ਚਾਂਦੀ ਦੀਆਂ ਕੀਮਤਾਂ (Silver price) ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦਸੰਬਰ ਫਿਊਚਰਜ਼ ਚਾਂਦੀ ਦੀ ਕੀਮਤ 242 ਰੁਪਏ ਅਤੇ 0.40 ਫੀਸਦੀ ਦੀ ਗਿਰਾਵਟ ਨਾਲ 60,744 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ। ਇਸ ਤੋਂ ਇਲਾਵਾ ਪਿਛਲੇ ਕਾਰੋਬਾਰੀ ਦਿਨ ਚਾਂਦੀ 60,986 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।
ਵਿਸ਼ਵ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ
ਗਲੋਬਲ ਬਾਜ਼ਾਰ ‘ਚ ਪੀਲੀ ਧਾਤੂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ‘ਚ ਸੋਨਾ 0.1 ਫੀਸਦੀ ਡਿੱਗ ਕੇ 1,758.06 ਡਾਲਰ ਪ੍ਰਤੀ ਔਂਸ ‘ਤੇ ਆ ਗਿਆ ਹੈ। ਇਸ ਤੋਂ ਇਲਾਵਾ ਯੂਐਸ ਸੋਨਾ ਵਾਅਦਾ 0.1 ਫੀਸਦੀ ਡਿੱਗ ਕੇ 1,758.40 ਡਾਲਰ ‘ਤੇ ਹੈ।
ਭਾਰਤ ਨੇ ਸਤੰਬਰ ਵਿੱਚ 91 ਟਨ ਸੋਨਾ ਆਯਾਤ ਕੀਤਾ ਸੀ
ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ ਰਹਿ ਸਕਦੀ ਹੈ। MCX ਸੋਨਾ ਦਸੰਬਰ ਫਿਉਚਰਜ਼ ਦਿਨ ਲਈ 46,400 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਸਕਦਾ ਹੈ। ਦੱਸ ਦੇਈਏ ਕਿ ਭਾਰਤ ਨੇ ਸਤੰਬਰ ਵਿੱਚ 91 ਟਨ ਸੋਨਾ ਆਯਾਤ ਕੀਤਾ ਹੈ, ਜਦੋਂ ਕਿ ਇੱਕ ਸਾਲ ਪਹਿਲਾਂ 12 ਟਨ ਸੀ।