ਅਲੋਂਜੋ ਦੀ ਇਸ ਸਫ਼ਲਤਾ ਤੋਂ ਬਾਅਦ ਰੱਸੀ ਟਪਾਉਣ ਵਾਲੀ ਸੰਸਥਾ ਨੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਭੇਜਿਆ ਹੈ।ਕਹਿੰਦੇ ਹਨ ਜੇ ਕੋਈ ਬਿਨ੍ਹਾਂ ਅੱਕੇ ਤੇ ਥੱਕੇ ਲਗਾਤਾਰ ਮਿਹਨਤ ਕਰਦਾ ਰਹੇ ਤਾਂ ਉਸ ਨੂੰ ਅਪਣੀ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ, ਉਙ ਅਪਣੇ ਮੁਕਾਮ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਹੀ ਫਿਲੀਪੀਨਜ ਦੇ ਰਿਆਨ ਓਂਗ ਅਲੋਂਜੋ ਨੇ ਬਿਨ੍ਹਾਂ ਅੱਕੇ ਤੇ ਥੱਕੇ ਲਗਾਤਾਰ ਮਿਹਨਤ ਕਰ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦਰਅਸਲ ਅਲੋਂਜੋ ਨੇ ਲਗਾਤਾਰ 12 ਘੰਟਿਆਂ ਵਿਚ 40,980 ਵਾਰ ਰੱਸੀ ਟੱਪ ਕੇ ਰਿਕਾਰਡ ਬਣਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਲੋਂਜੋ ਨੇ ਲਗਾਤਾਰ 20 ਹਜ਼ਾਰ ਵਾਰ ਰੱਸੀ ਟੱਪ ਕੇ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਲੋਂਜੋ ਨੇ ਸਿਰਫ਼ 6 ਘੰਟਿਆਂ ਵਿਚ ਹੀ ਤੋੜ ਦਿੱਤਾ ਸੀ।ਇਹ ਵੱਡੀ ਸਫ਼ਲਤਾ ਮਿਲਣ ਤੋਂ ਬਾਅਦ ਅਲੋਂਜੋ ਨੇ ਕਿਹਾ ਕਿ ਕਦੇ-ਕਦੇ ਉਸ ਦੇ ਪੈਰਾਂ ਵਿਚ ਬਹੁਤ ਦਰਦ ਹੋਣ ਲੱਗ ਜਾਂਦੀ ਸੀ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਪਾਣੀ ਪੀ ਕੇ ਤੇ ਪੈਰਾਂ ਨੂੰ ਸਟ੍ਰੈਚ ਕਰ ਕੇ ਇਹ ਸਫ਼ਲਤਾ ਹਾਸਲ ਕਰ ਹੀ ਲਈ।