ਕਰੋਨਾ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਕਿਉਂਕਿ ਕਰੋਨਾ ਪਾਬੰਧੀਆਂ ਦੇ ਚਲਦੇ ਹੋਏ ਹਵਾਈ ਉਡਾਨਾਂ ਉੱਪਰ ਵੀ ਰੋਕ ਲਗਾ ਦਿੱਤੀ ਗਈ ਸੀ। ਜਿਸ ਵਾਸਤੇ ਲੋਕਾਂ ਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਕੀਤੀ ਗਈ ਤਾਲਾਬੰਦੀ ਅਤੇ ਉਡਾਣ ਤੇ ਲਗਾਈ ਰੋਕ ਦੇ ਕਾਰਨ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਫਸ ਗਏ ਸਨ। ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਥੇ ਹੀ ਕੈਨੇਡਾ ਦੀ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਆਏ ਹੋਏ ਲੋਕਾਂ ਨੂੰ ਵੀ ਰਹਿਣ ਦਾ ਮੌਕਾ ਦਿੱਤਾ ਗਿਆ।
ਉਥੇ ਹੀ ਮੁੜ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਹੁਣ ਕੈਨੇਡਾ ਵਿੱਚ ਪੰਜਾਬੀਆਂ ਦੇ ਪੱਕੇ ਕਰਨ ਬਾਰੇ ਟਰੂਡੋ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਕਾਰਨ ਅਮਰੀਕਾ ਵਿਚ ਵਸਣ ਵਾਲੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਪੌਂਸਰ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਹੁਣ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 40 ਹਜ਼ਾਰ ਮਾਪਿਆਂ ਨੂੰ ਪੀ ਆਰ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।
ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਿਛਲੇ ਸਾਲ 2020 ਦੇ ਦੌਰਾਨ 10 ਹਜ਼ਾਰ ਲੋਕ , ਅਤੇ 2021 ਦੇ ਵਿੱਚ 30 ਹਜ਼ਾਰ ਮਾਪੇ ਪੱਕੇ ਕੀਤੇ ਜਾਣਗੇ। ਜਿਨ੍ਹਾਂ ਨੂੰ ਕੈਨੇਡਾ ਵਸਦੇ ਪੱਕੇ ਨਾਗਰਿਕਾਂ ਵੱਲੌਂ ਇਨਵੀਟੇਸ਼ਨ ਭੇਜਿਆ ਜਾ ਚੁੱਕਾ ਹੈ। ਉਥੇ ਹੀ ਅਗਰ ਆਪਣੇ ਮਾਪਿਆਂ ਨੂੰ ਸਪੌਂਸਰ ਕਰਨ ਵਾਸਤੇ ਕੋਈ ਵੀ ਪਰਿਵਾਰਕ ਮੈਂਬਰ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਉਸ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪਵੇਗੀ। ਸਪੌਂਸਰ ਕਰਨ ਵਾਲੇ ਵਿਅਕਤੀ ਦੀ ਆਮਦਨ ਉੱਪਰ ਵੀ ਨਿਰਭਰ ਕਰੇਗਾ।
ਕਿ ਉਹ ਵਿਅਕਤੀ 20 ਸਾਲਾਂ ਤਕ ਆਪਣੇ ਪਰਿਵਾਰਿਕ ਮੈਂਬਰਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਕੈਨੇਡਾ ਵਿਚ ਰਹਿਣ ਵਾਲੇ ਉਹ ਲੋਕ ਜੋ 18 ਸਾਲ ਤੋਂ ਉੱਪਰ ਹਨ ਉਹ ਆਪਣੇ ਮਾਤਾ, ਪਿਤਾ, ਨਾਨਾ, ਨਾਨੀ ਅਤੇ ਦਾਦਾ, ਦਾਦੀ ਨੂੰ ਸਪੌਂਸਰ ਕਰ ਸਕਦੇ ਹਨ। ਜਿਸ ਵਾਸਤੇ ਸਪੌਂਸਰ ਕਰਨ ਵਾਲੇ ਵਿਅਕਤੀ ਨੂੰ ਆਪਣੀ ਪਿਛਲੇ ਤਿੰਨ ਸਾਲਾਂ ਦੀ ਆਮਦਨ ਵੀ ਦਿਖਾਉਣੀ ਪਵੇਗੀ। ਕੈਨੇਡਾ ਸਰਕਾਰ ਵੱਲੋਂ 40 ਹਜ਼ਾਰ ਮਾਪਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾ ਸਕਦੀ ਹੈ। ਬਹੁਤ ਸਾਰੇ ਲੋਕ ਸਰਕਾਰ ਦੀ ਇਸ ਨੀਤੀ ਤੋਂ ਬਹੁਤ ਜ਼ਿਆਦਾ ਖ਼ੁਸ਼ ਹਨ।