ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਰਾ ਵੱਲੋ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਅਹਿਮ ਜਿੰਮੇਵਾਰੀ ਦਿੰਦਿਆ ਉਨਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ( Public Health Agency of Canada) ਦਾ ਪ੍ਰੇਜੀਡੇਂਟ ਬਣਾਇਆ ਗਿਆ ਹੈ।
ਡਾਕਟਰ ਹਰਪ੍ਰੀਤ ਸਿੰਘ ਕੋਚਰ ਇਸਤੋ ਪਹਿਲਾ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਵਜੋ ਕੰਮ ਕਰ ਰਹੇ ਸਨ। ਡਾਕਟਰ ਕੋਚਰ ਇਹ ਜਿੰਮੇਵਾਰੀ 12 ਅਕਤੂਬਰ ਤੋਂ ਲੈਣਗੇ । ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਤੋ ਮਾਸਟਰ ਇਨ ਵੈਟਰਨਰੀ ਸਾਇੰਸ ਅਤੇ ਕੈਨੇਡਾ ਦੀ ਗਵੇਲਫ ਯੂਨੀਵਰਸਟੀ( University of Guelph) ਤੋਂ ਡਾਕਟਰੇਟ ਇਨ ਐਨੀਮਲ ਬਾਉਟੈਕਨਾਲੋਜੀ ਦੀ ਪੜਾਈ ਕੀਤੀ ਹੋਈ ਹੈ।
2017 – 2020 ਤੱਕ ਡਾਕਟਰ ਕੋਚਰ ਅਸਿਸਟੈਂਟ ਡਿਪਟੀ ਮਨਿਸਟਰ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵਜੋ ਵੀ ਸੇਵਾਵਾ ਨਿਭਾ ਚੁੱਕੇ ਹਨ।