ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ‘ਚ ਅਜੇ ਵੀ ਕੋਰੋਨਾ ਦੀ ਮਾਰ ਬਰਕਰਾਰ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ, ਕਿ ਭਾਰਤੀ ਅਥਲੀਟ ਹਿਮਾ ਦਾਸ ਵੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ। ਫਿਲਹਾਲ ਉਹ ਆਈਸੋਲੇਸ਼ਨ ਵਿੱਚ ਹੈ।ਹਿਮਾ ਨੇ ਖੁਦ ਟਵੀਟ ਕਰਕੇ ਉਨ੍ਹਾਂ ਦੇ ਕੋਵਿਡ ਸਕਾਰਾਤਮਕ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਮੈਂ ਠੀਕ ਹਾਂ ਅਤੇ ਇਸ ਸਮੇਂ ਆਈਸੋਲੇਸ਼ਨ ਵਿੱਚ ਹਾਂ। 21 ਸਾਲਾ ਹਿਮਾ ਦਾਸ ਨੇ ਹਾਲ ਹੀ ਵਿੱਚ ਪਟਿਆਲਾ ਦੇ ਨੈਸ਼ਨਲ ਇੰਸਟੀਚਿਟ ਆਫ਼ ਸਪੋਰਟਸ (ਐਨਆਈਐਸ) ਵਿੱਚ ਰਾਸ਼ਟਰੀ ਕੈਂਪ ਲਈ ਰਿਪੋਰਟ ਕੀਤੀ ਸੀ ਅਤੇ ਉਹ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਵਾਲੀ ਸੀ। ਹਾਲਾਂਕਿ, ਪਟਿਆਲਾ ਪਹੁੰਚਣ ‘ਤੇ, ਹਿਮਾ ‘ਚ ਹਲਕੇ ਲੱਛਣ ਨਜ਼ਰ ਆ ਰਹੇ ਸੀ।
ਹਿਮਾ ਨੇ ਖੁਦ ਟਵੀਟ ਕਰਕੇ ਉਨ੍ਹਾਂ ਦੇ ਕੋਵਿਡ ਸਕਾਰਾਤਮਕ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਮੈਂ ਠੀਕ ਹਾਂ ਅਤੇ ਇਸ ਸਮੇਂ ਆਈਸੋਲੇਸ਼ਨ ਵਿੱਚ ਹਾਂ। 21 ਸਾਲਾ ਹਿਮਾ ਦਾਸ ਨੇ ਹਾਲ ਹੀ ਵਿੱਚ ਪਟਿਆਲਾ ਦੇ ਨੈਸ਼ਨਲ ਇੰਸਟੀਚਿਟ ਆਫ਼ ਸਪੋਰਟਸ (ਐਨਆਈਐਸ) ਵਿੱਚ ਰਾਸ਼ਟਰੀ ਕੈਂਪ ਲਈ ਰਿਪੋਰਟ ਕੀਤੀ ਸੀ ਅਤੇ ਉਹ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਵਾਲੀ ਸੀ। ਹਾਲਾਂਕਿ, ਪਟਿਆਲਾ ਪਹੁੰਚਣ ‘ਤੇ, ਹਿਮਾ ‘ਚ ਹਲਕੇ ਲੱਛਣ ਨਜ਼ਰ ਆ ਰਹੇ ਸੀ।ਹਿਮਾ ਨੇ ਟਵੀਟ ਕੀਤਾ ਅਤੇ ਕਿਹਾ, “ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ। ਮੈਂ ਠੀਕ ਹਾਂ ਅਤੇ ਇਸ ਵੇਲੇ ਆਈਸੋਲੇਸ਼ਨ ਵਿੱਚ ਹਾਂ। ਮੈਂ ਸਮੇਂ ਦੀ ਵਰਤੋਂ ਠੀਕ ਹੋਣ ਅਤੇ ਪਹਿਲਾਂ ਨਾਲੋਂ ਮਜ਼ਬੂਤ ਵਾਪਸੀ ਲਈ ਕਰਾਂਗੀ। ਸਾਰੇ ਜਾਣੇ ਸੁਰੱਖਿਅਤ ਰਹੇ ਅਤੇ ਮਾਸਕ ਪਾਓ।