Home » Breaking news : ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਇੱਕ ਜਵਾਨ ਸਣੇ ਇੱਕ JCO ਹੋਇਆ ਸ਼ਹੀਦ
Home Page News India India News

Breaking news : ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਇੱਕ ਜਵਾਨ ਸਣੇ ਇੱਕ JCO ਹੋਇਆ ਸ਼ਹੀਦ

Spread the news

ਜੰਮੂ -ਕਸ਼ਮੀਰ ਦੇ ਪੁੰਛ ਦੇ ਜੰਗਲਾਂ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦੇ ਜੇ.ਸੀ.ਓ. ਅਤੇ ਜਵਾਨ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਦੋਵਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸੀ। ਅਜੇ ਫੌਜ ਦਾ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਇਹ ਮੁਕਾਬਲਾ ਅੱਤਵਾਦੀਆਂ ਦੇ ਉਸੇ ਸਮੂਹ ਨਾਲ ਹੋ ਰਿਹਾ ਹੈ, ਜਿਸਦੇ ਹਮਲੇ ਵਿੱਚ 10 ਅਕਤੂਬਰ ਦੀ ਦੇਰ ਰਾਤ ਨੂੰ ਫੌਜ ਦੇ ਇੱਕ ਜੇ.ਸੀ.ਓ. ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਫੌਜ ਇਨ੍ਹਾਂ ਅੱਤਵਾਦੀਆਂ ਦਾ ਚਾਰ ਦਿਨਾਂ ਤੋਂ ਪਿੱਛਾ ਕਰ ਰਹੀ ਹੈ। ਅੱਤਵਾਦੀ ਲਗਾਤਾਰ ਉੱਚੀਆਂ ਪਹਾੜੀਆਂ ਅਤੇ ਜੰਗਲਾਂ ਦਾ ਫ਼ਾਇਦਾ ਉਠਾ ਕੇ ਫ਼ੌਜ ਨੂੰ ਚਕਮਾ ਦੇ ਰਹੇ ਸਨ, ਪਰ ਅੱਜ ਫ਼ੌਜ ਨੂੰ ਅੱਤਵਾਦੀਆਂ ਦਾ ਸਾਹਮਣਾ ਕਰਨਾ ਪਿਆ। ਮੁਢਲੀ ਜਾਣਕਾਰੀ ਅਨੁਸਾਰ ਫ਼ੌਜ ਨੂੰ ਫਿਰ ਤੋਂ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਫੌਜ ਦੇ ਜਵਾਨਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਅੱਤਵਾਦੀਆਂ ਨੂੰ ਨਹੀਂ ਬਖਸ਼ਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਜਵਾਨਾਂ ‘ਤੇ ਹਮਲਾ ਕੀਤਾ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਅੱਤਵਾਦੀਆਂ ਨੇ ਸਰਚ ਪਾਰਟੀ ‘ਤੇ ਗੋਲੀਆਂ ਚਲਾਈਆਂ। ਮੁਕਾਬਲੇ ਵਿੱਚ ਇੱਕ ਫ਼ੌਜੀ ਅਫਸਰ ਅਤੇ ਚਾਰ ਹੋਰ ਸੈਨਿਕ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਭਾਰੀ ਹਥਿਆਰਾਂ ਨਾਲ ਕੰਟਰੋਲ ਰੇਖਾ ਪਾਰ ਕਰਨ ਅਤੇ ਚਰਮੇਰ ਦੇ ਜੰਗਲ ਵਿੱਚ ਲੁਕਣ ਦੀ ਖ਼ਬਰ ਸੀ। ਮੌਕੇ ‘ਤੇ ਹੋਰ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਤਾਂ ਜੋ ਅੱਤਵਾਦੀਆਂ ਦੇ ਸਾਰੇ ਰਸਤੇ ਬੰਦ ਕੀਤੇ ਜਾ ਸਕਣ।