Home » IPL Final CSK v KKR : ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਕੇ ਚੇਨਈ ਨੇ ਕੀਤਾ ਖਿਤਾਬ ‘ਤੇ ਕਬਜ਼ਾ
Home Page News India India Sports World Sports

IPL Final CSK v KKR : ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਕੇ ਚੇਨਈ ਨੇ ਕੀਤਾ ਖਿਤਾਬ ‘ਤੇ ਕਬਜ਼ਾ

Spread the news

ਫਾਫ ਡੂ ਪਲੇਸਿਸ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਤੇ ਗੇਂਦਬਾਜ਼ਾਂ ਦੀ ਸ਼ਾਨਦਾਰ ਵਾਪਸੀ ਦੇ ਦਮ ‘ਤੇ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਖਿਤਾਬ ਜਿੱਤਿਆ। ਚੇਨਈ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ‘ਤੇ 192 ਦੌੜਾਂ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਕੇ. ਕੇ. ਆਰ. ਵਧੀਆ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ ਤੇ 9 ਵਿਕਟਾਂ ‘ਤੇ 165 ਦੌੜਾਂ ਹੀ ਬਣਾ ਸਕੀ। ਡੂ ਪਲੇਸਿਸ ਨੇ ਤੀਜੇ ਓਵਰ ਵਿਚ ਜੀਵਨਦਾਨ ਮਿਲਣ ਤੋਂ ਬਾਅਦ ਪਾਰੀ ਦੀ ਆਖਰੀ ਗੇਂਦ ‘ਤੇ ਆਊਟ ਹੋਣ ਤੋਂ ਪਹਿਲਾਂ 59 ਗੇਂਦਾਂ ‘ਤੇ 86 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਤੇ 3 ਛੱਕੇ ਸ਼ਾਮਲ ਹਨ। ਦੱਖਣੀ ਅਫਰੀਕਾ ਦੇ ਇਸ ਅਨੁਭਵੀ ਬੱਲੇਬਾਜ਼ ਨੇ ਇਸ ਵਿਚ ਰਿਤੂਰਾਜ ਗਾਇਕਵਾੜ (27 ਗੇਂਦਾਂ ‘ਤੇ 32 ਦੌੜਾਂ) ਦੇ ਨਾਲ ਪਹਿਲੇ ਵਿਕਟ ਦੇ ਲਈ 61 ਤੇ ਰੌਬਿਨ ਉਥੱਪਾ (15 ਗੇਂਦਾਂ ‘ਤੇ 31 ਦੌੜਾਂ, ਤਿੰਨ ਛੱਕੇ) ਦੇ ਨਾਲ ਦੂਜੇ ਵਿਕਟ ਦੇ ਲਈ 63 ਦੌਖਾਂ ਤੇ ਮੋਇਨ ਅਲੀ (20 ਗੇਂਦਾਂ ‘ਤੇ ਅਜੇਤੂ 37, 2 ਚੌਕੇ, ਤਿੰਨ ਛੱਕੇ) ਦੇ ਨਾਲ ਤੀਜੇ ਵਿਕਟ ਦੇ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ।

PunjabKesari


ਸ਼ੁਭਮਨ ਗਿੱਲ (43 ਗੇਂਦਾਂ ‘ਤੇ 51, ਤਿੰਨ ਛੱਕੇ) ਨੇ ਪਹਿਲੇ ਵਿਕਟ ਦੇ ਲਈ 91 ਦੌੜਾਂ ਜੋੜ ਕੇ ਕੋਲਕਾਤਾ ਨੂੰ ਠੋਸ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਉਸ ਨੇ 34 ਦੌੜਾਂ ਦੇ ਅੰਦਰ 8 ਵਿਕਟਾਂ ਗੁਆ ਦਿੱਤੀਆਂ। ਦੋਵਾਂ ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਹੇਠਲੇ ਕ੍ਰਮ ਵਿਚ ਸ਼ਿਵਮ ਮਾਵੀ (20)ਤੇ ਲਾਕੀ (ਅਜੇਤੂ 18) ਹੀ ਦੋਹਰੇ ਅੰਕ ਵਿਚ ਪਹੁੰਚੇ, ਜਿਸ ਦੌਰਾਨ ਹਾਰ ਦਾ ਅੰਤਰ ਘੱਟ ਹੋਇਆ। ਚੇਨਈ ਨੂੰ ਵਾਪਸੀ ਦਿਵਾਉਣ ਵਿਚ ਸਾਰੇ ਗੇਂਦਬਾਜ਼ਾਂ- ਸ਼ਾਰੁਦਲ ਠਾਕੁਰ (38 ਦੌੜਾਂ ‘ਤੇ ਤਿੰਨ), ਜੋਸ਼ ਹੇਜ਼ਲਵੁੱਡ (29 ਦੌੜਾਂ ‘ਤੇ 2), ਰਵਿੰਦਰ ਜਡੇਜਾ (37 ਦੌੜਾਂ ‘ਤੇ 2), ਡਵੇਨ ਬ੍ਰਾਵੋ (29 ਦੌੜਾਂ ‘ਤੇ ਇਕ) ਤੇ ਦੀਪਕ ਚਾਹਰ (32 ਦੌੜਾਂ ‘ਤੇ ਇਕ) ਨੇ ਅਹਿਮ ਭੂਮਿਕਾ ਨਿਭਾਈ। ਚੇਨਈ ਨੇ ਇਸ ਤੋਂ ਪਹਿਲਾਂ 2010, 2011, ਤੇ 2018 ਵਿਚ ਖਿਤਾਬ ਜਿੱਤੇ ਸਨ ਜਦਕਿ ਕੋਲਕਾਤਾ 2012 ਤੇ 2014 ਦੇ ਆਪਣੇ ਖਿਤਾਬ ‘ਚ ਵਾਧਾ ਨਹੀਂ ਕਰ ਸਕਿਆ। ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਪੰਜ ਵਾਰ ਚੈਂਪੀਅਨ ਬਣਿਆ ਹੈ।


ਕਪਤਾਨ ਦੇ ਰੂਪ ਵਿਚ ਟੀ-20 ‘ਚ ਆਪਣਾ 300ਵਾਂ ਮੈਚ ਖੇਡ ਰਹੇ ਧੋਨੀ ਨੇ ਚੌਥੇ ਖਿਤਾਬ ਨਾਲ ਇਸਦਾ ਜਸ਼ਨ ਮਨਾਇਆ। ਚੇਨਈ ਪਿਛਲੇ ਸਾਲ ਪਹਿਲੀ ਵਾਰ ਪਲੇਅ ਆਫ ਵਿਚ ਨਹੀਂ ਪਹੁੰਚ ਸਕੀ ਸੀ ਪਰ ਇਸ ਵਾਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ।  

PunjabKesari
PunjabKesari


ਕੋਲਕਾਤਾ ਨਾਈਟ ਰਾਈਡਰਜ਼ :
 ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ,ਇਓਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰੇਨ, ਸਾਕਿਬ ਅਲ ਹਸਨ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚਕਰਵਰਤੀ।

ਚੇਨਈ ਸੁਪਰ ਕਿੰਗਜ਼ : ਫਾਫ ਡੁ ਪਲੇਸਿਸ, ਰਿਤੂਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਸੁਰੇਸ਼ ਰੈਨਾ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਜੋਸ਼ ਹੇਜ਼ਲਵੁੱਡ।